ਜੇਲ੍ਹਾਂ ਦੀ ਸੁਰੱਖਿਆ CRPF ਨੂੰ ਦੇਣਾ ਸੂਬੇ ਦੀ ਖ਼ੁਦਮੁਖਤਿਆਰੀ ਨੂੰ ਚੁਨੌਤੀ ਦੇਣਾ

786

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਪੰਜਾਬ ਦੀਆਂ ਜੇਲਾਂ ਦੀ ਸੁਰੱਖਿਆ ਦਾ ਪ੍ਰਬੰਧ ਕਰਨ ਲਈ ਸੈਂਟਰ ਫ਼ੋਰਸ ਸੀਆਰਪੀਐਫ਼ ਨੂੰ ਲਗਾਏ ਜਾਣ ਨਾਲ ਪੰਜਾਬ ਸੂਬੇ ਦੀ ਖ਼ੁਦਮੁਖਤਿਆਰੀ ਨੂੰ ਚੁਨੌਤੀ ਦੇਣਾ ਅਤੇ ਪੰਜਾਬ ਦੇ ਅਮੀਰ ਵਿਰਸੇ ਨਾਲ ਸਬੰਧਤ ਸੂਬੇ ਦੀ ਸਮੁੱਚੀ ਸਭਿਅਤਾ, ਪ੍ਰਬੰਧ, ਵਿੱਤੀ, ਭੂਗੋਲਿਕ, ਇਖ਼ਲਾਕੀ ਅਤੇ ਸਮਾਜਕ ਸਥਿਤੀ ਨੂੰ ਗੰਧਲਾ ਕਰਨ ਦੀਆਂ ਸਾਜ਼ਸ਼ੀ ਕਾਰਵਾਈਆਂ ਨਾ ਬਰਦਾਸ਼ਤਯੋਗ ਹਨ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀਆਂ ਸਰਹੱਦਾਂ ਤੇ ਪਹਿਲਾਂ ਹੀ ਸੀ।ਆਰ।ਪੀ।ਐਫ਼। ਅਤੇ ਬੀ।ਐਸ।ਐਫ਼ ਲਗਾਈ ਹੋਈ ਹੈ ਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ।ਆਈ।ਏ।) ਨੂੰ ਪਹਿਲਾਂ ਹੀ ਇੰਡੀਅਨ ਵਿਧਾਨ ਦੀ ਉਹ ਧਾਰਾ ਜੋ ਇਥੋਂ ਦੇ ਨਿਵਾਸੀਆਂ ਨੂੰ ਹਰ ਤਰ੍ਹਾਂ ਦੀ ਆਜ਼ਾਦੀ ਅਤੇ ਬਿਨਾਂ ਕਿਸੇ ਤਰ੍ਹਾਂ ਦੇ ਡਰ-ਭੈ ਤੋਂ ਜ਼ਿੰਦਗੀ ਜਿਊੁਣ ਦਾ ਅਧਿਕਾਰ ਦਿੰਦੀ ਹੈ, ਉਸ ਦਾ ਘੋਰ ਉਲੰਘਣ ਕਰ ਕੇ ਉਪਰੰਤ ਐਨਆਈਏ ਇਥੋਂ ਦੇ ਕਿਸੇ ਵੀ ਨਾਗਰਿਕ ਨੂੰ ਜਦੋਂ ਚਾਹੇ ਚੁਕ ਕੇ ਲਿਜਾ ਸਕਦੀ ਹੈ, ਉਸ ਉਤੇ ਤਸ਼ੱਦਦ-ਜ਼ੁਲਮ ਕਰ ਸਕਦੀ ਹੈ ਅਤੇ ਉਸ ਤੋਂ ਜ਼ਿੰਦਗੀ ਦਾ ਹੱਕ ਵੀ ਖੋਹ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖ਼ਜ਼ਾਨੇ ਤੇ ਉਪਰੋਕਤ ਆਈ।ਏ।ਐਸ, ਆਈ।ਪੀ।ਐਸ ਅਤੇ ਆਈ।ਐਫ਼। ਐਸ। ਅਫ਼ਸਰਾਂ ਦੀ ਖੜੀ ਕੀਤੀ ਗਈ ਲੰਮੀ ਫ਼ੌਜ ਦਾ ਹੁਣ ਤਾਇਨਾਤ ਰਹਿਣ ਦਾ ਕੀ ਮਕਸਦ ਰਹਿ ਗਿਆ ਹੈ? ਜਦੋਂ ਸੱਭ ਕੁੱਝ ਸੈਂਟਰ ਏਜੰਸੀਆ, ਫ਼ੋਰਸਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਤਾਂ ਇਹ ਅਫ਼ਸਰਸ਼ਾਹੀ ਕਿਸ ਲਈ ਰੱਖੀ ਗਈ ਹੈ ? ਇਹ ਤਾਂ ਸੱਭ ਫੇਲ੍ਹ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਅੱਜ ਜਦੋਂ ਇਹ ਉਪਰੋਕਤ ਅਫ਼ਸਰਸ਼ਾਹੀ ਅਪਣੀਆਂ ਜ਼ਿੰਮੇਵਾਰੀਆਂ ਪੂਰਨ ਕਰਨ ਵਿਚ ਫ਼ੇਲ੍ਹ ਹੋ ਚੁੱਕੀ ਹੈ, ਤਾਂ ਆਉਣ ਵਾਲੇ ਸਮੇਂ ਵਿਚ ਫਿਰ ਪੰਜਾਬ ਸੂਬੇ ਨੂੰ ਕਸ਼ਮੀਰ ਦੀ ਤਰ੍ਹਾਂ ਫ਼ੌਜ ਦੇ ਹਵਾਲੇ ਕਰ ਦਿਤਾ ਜਾਵੇਗਾ । ਇਹ ਕਾਰਵਾਈ ਤਾਂ ਬਿਲਕੁਲ ਉਸੇ ਤਰ੍ਹਾਂ ਦੀ ਹੈ ਜਿਵੇਂ ਬੀਤੇ ਸਮੇਂ ਵਿਚ ਈਸਟ ਇੰਡੀਆਂ ਕੰਪਨੀ ਨੇ ਹੌਲੀ-ਹੌਲੀ ਸਮੁੱਚੇ ਭਾਰਤ ‘ਤੇ ਕਬਜ਼ਾ ਕਰ ਕੇ ਸਾਰਾ ਪ੍ਰਬੰਧ ਤੇ ਕਾਰੋਬਾਰ ਅਪਣੇ ਅਧੀਨ ਕਰ ਲਿਆ ਸੀ।

Real Estate