ਇਨਕਲਾਬੀ ਗਾਇਕ ਤੇ ਗੀਤਕਾਰ ਅਮ੍ਰਿਤ ਬੰਗੀ ਨੂੰ ਸਦਮਾ- ਪੁੱਤਰ ਦੀ ਮੌਤ

737

ਬਠਿੰਡਾ/27 ਨਵੰਬਰ/ ਬਲਵਿੰਦਰ ਸਿੰਘ ਭੁੱਲਰ

ਸਮਾਜਿਕ ਕੌਮਾਂਤਰੀ ਸਾਹਿਤ ਅਤੇ ਸੱਭਿਆਚਾਰਕ ਮੰਚ ਦੇ ਅਣਥੱਕ ਕਾਮੇ ਅਤੇ ਪ੍ਰਸਿੱਧ ਇਨਕਲਾਬੀ ਗਾਇਕ ਤੇ ਗੀਤਕਾਰ ਅਮ੍ਰਿੰਤ ਬੰਗੀ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦੋਂ ਉਸਦੇ ਗੱਭਰੂ ਪੁੱਤਰ ਅਮਨਦੀਪ ਸਿੰਘ 30 ਸਾਲ ਦੀ ਅਚਾਨਕ ਦਿਲ ਫੇਲ੍ਹ ਹੋਣ
ਕਾਰਨ ਬੇਵਕਤ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਮਾਤਾ ਪਿਤਾ, ਪਤਨੀ ਤੇ ਭੈਣ ਨੂੰ ਰੋਂਦਿਆਂ ਕੁਰਲਉਂਦਿਆਂ ਛੱਡ ਗਏ ਹਨ। ਉਕਤ ਮੰਚ ਦੇ ਪ੍ਰਧਾਨ ਅਤੇ ਪ੍ਰਸਿੱਧ ਕਹਾਣੀਕਾਰ ਸ੍ਰੀ ਅਤਰਜੀਤ, ਜਨਰਲ ਸਕੱਤਰ ਕੁਲਦੀਪ ਬੰਗੀ, ਪਲਸ ਮੰਚ ਰਜਿ: ਦੇ ਪ੍ਰਧਾਨ ਅਮੋਲਕ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ ਰਜਿ: ਦੇ ਮੀਤ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ, ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਦੇ ਸ੍ਰਪਰਸਤ ਗੁਰਦੇਵ ਖੋਖਰ ਤੇ ਪ੍ਰਧਾਨ ਜਸਪਾਲ ਮਾਨਖੇੜਾ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਖੁਸ਼ਵੰਤ ਬਰਗਾੜੀ ਤੇ ਕਾਰਜਕਾਰਨੀ ਮੈਂਬਰ ਸੁਖਦਰਸਨ ਗਰਗ, ਸਾਹਿਤ ਜਾਗ੍ਰਿਤੀ ਸਭਾ ਰਜਿ: ਦੇ ਮੁੱਖ ਸਰਪਰਸਤ ਪ੍ਰਿ: ਜਗਦੀਸ ਘਈ ਪ੍ਰਧਾਨ ਅਮਰਜੀਤ ਜੀਤ ਤੇ ਜਨਰਲ ਸਕੱਤਰ ਤਰਸੇਮ ਬਸਰ, ਪ੍ਰੋ: ਰੁਪਿੰਦਰ ਮਾਨ ਯਾਦਗਾਰੀ ਸੰਵੇਦਨਾ ਮੰਚ ਦੇ ਮੀਤ ਪ੍ਰਧਾਨ ਪ੍ਰਿ: ਕੇਵਲ ਸਰਮਾ ਤੇ ਸਕੱਤਰ ਡਾ: ਜਸਪਾਲਜੀਤ, ਪ੍ਰਸਿੱਧ ਇਨਕਲਾਬੀ ਗਾਇਕ ਜਗਸੀਰ ਜੀਦਾ, ਸਬਦ ਤ੍ਰਿਜਣ ਮੈਗਜੀਨ ਦੇ ਪ੍ਰਬੰਧਕੀ ਸੰਪਾਦਕ ਅਮਰਜੀਤ ਪੇਂਟਰ ਅਤੇ ਇਹਨਾਂ ਸੰਗਠਨਾਂ ਦੇ ਸਮੂਹ ਆਹੁਦੇਦਾਰਾਂ ਤੇ ਮੈਬਰਾਂ ਨੇ ਪੀੜ੍ਹਤ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਗਹਿਰੀ ਸੰਵੇਦਨਾ ਤੇ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਉਕਤ ਤੋਂ ਇਲਾਵਾ ਪ੍ਰਸਿੱਧ ਅਲੋਚਕ ਡਾ: ਸਤਨਾਮ ਸਿੰਘ ਜੱਸਲ, ਚਿੱਤਰਕਾਰ ਗੁਰਪ੍ਰੀਤ, ਰਣਬੀਰ ਰਾਣਾ, ਦਮਜੀਤ ਦਰਸਨ, ਪ੍ਰਿ: ਅਮਰਜੀਤ ਸਿੱਧੂ, ਜੇ ਸੀ ਪਰਿੰਦਾ, ਰਵਿੰਦਰ ਸੰਧੂ, ਰਣਜੀਤ ਗੌਰਵ, ਨਾਵਲਕਾਰ ਜਸਵਿੰਦਰ ਜਸ, ਪ੍ਰੋ: ਜਸਪਾਲ ਜੱਸੀ, ਤੇਜਾ ਸਿੰਘ ਪ੍ਰੇਮੀ, ਡਾ: ਅਜੀਤਪਾਲ ਸਿੰਘ, ਭੁਪਿੰਦਰ ਸੰਧੂ ਆਦਿ ਲੇਖਕਾਂ ਨੇ ਵੀ ਅਮ੍ਰਿੰਤ ਬੰਗੀ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

Real Estate