CRPF ਨੇ ਸੰਭਾਲੀ ਪੰਜਾਬ ਦੀਆਂ 4 ਸੈਂਟਰਲ ਜੇਲ੍ਹਾਂ ਦੀ ਨਿਗਰਾਨੀ

691

ਪੰਜਾਬ ਦੀਆਂ ਕੇਂਦਰੀ ਜੇਲ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੁਣ ਸੀਆਰਪੀਐੱਫ ਨੂੰ ਦੇ ਦਿੱਤੀ ਗਈ ਹੈ ਕੇਂਦਰ ਸਰਕਾਰ ਵੱਲੋਂ ਇਹ ਫੈਸਲਾ ਜੇਲ੍ਹਾ ‘ਚ ਬੀਤੇ ਦਿਨੀ ਹੋਈਆਂ ਖੂਨੀ ਝੜਪਾਂ ਤੋਂ ਬਾਅਦ ਲਿਆ ਗਿਆ ਹੈ। ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ ਸੀਆਰਪੀਐੱਫ ਦੀ ਇਕ ਟੀਮ ਪਹੁੰਚ ਗਈ ਹੈ ਜੋ ਭਲਕੇ ਚਾਰਜ ਲੈ ਕੇ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲ ਲਵੇਗੀ। ਬਠਿੰਡਾ,ਲੁਧਿਆਣਾ,ਕਪੂਰਥਲਾ ਅਤੇ ਅੰਮ੍ਰਿਤਸਰ ਦੀਆਂ ਕੇਂਦਰੀ ਜੇਲ੍ਹਾਂ ਦੀ ਜ਼ਿੰਮੇਵਾਰੀ ਸੀਆਰਪੀਐੱਫ ਜਵਾਨ ਕਰਨਗੇ। ਪੰਜਾਬ ਦੀਆਂ ਚਾਰ ਕੇਂਦਰੀ ਜੇਲ੍ਹਾਂ ‘ਚ ਸੀਆਰਪੀਐੱਫ ਤਾਇਨਾਤ ਕਰ ਦਿੱਤੀ ਗਈ। ਬਠਿੰਡਾ ‘ਚ 64,ਕਪੂਰਥਲਾ ‘ਚ 70 ਤੇ ਲੁਧਿਆਣਾ ‘ਚ 79 ਜਵਾਨ ਤਾਇਨਾਤ ਕੀਤੇ ਗਏ ਹਨ। ਸੀਆਰਪੀਐੱਫ ਦੀ ਇਕ ਕੰਪਨੀ ਬੁੱਧਵਾਰ ਤੋਂ ਤਾਇਨਾਤ ਹੋਵੇਗੀ। ਇਹ ਕੰਪਨੀ ਮੰਗਲਵਾਰ ਨੂੰ ਲੁਧਿਆਣਾ ਪਹੁੰਚ ਗਈ ਹੈ ਅਤੇ ਬੁੱਧਵਾਰ ਨੂੰ ਚਾਰਜ ਲੈ ਕੇ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲ ਲਵੇਗੀ। ਜਵਾਨ ਲਾਈਟ ਮਸ਼ੀਨ ਗੰਨਾਂ ਨਾਲ ਤਾਇਨਾਤ ਰਹਿਣਗੇ। ਸੀਆਰਪੀਐੱਫ ਦੇ ਇਹ ਜਵਾਨ ਲੁਧਿਆਣਾ ਦੀ ਕੇਂਦਰੀ ਜੇਲ੍ਹ ਡਿਓਢੀ, ਮੁਲਾਕਾਤ ਵਾਲੀ ਜਗ੍ਹਾ ਅਤੇ ਜੇਲ੍ਹ ਦੀ ਛੱਤ ‘ਤੇ ਤਾਇਨਾਤ ਰਹਿਣਗੇ। ਜੇਲ੍ਹ ਅੰਦਰ ਦੋ ਹਾਈ ਸਕਿਓਰਿਟੀ ਜ਼ੋਨ ਵੀ ਹਨ, ਇਨ੍ਹਾਂ ਦੋਵਾਂ ਜ਼ੋਨਾਂ ‘ਚ ਪੰਜਾਬ ਭਰ ਦੇ 27 ਗੈਂਗਸਟਰ ਬੰਦ ਹਨ।

Real Estate