ਬਹੁਮਤ ਸਾਬਤ ਕਰਨ ਤੋਂ ਇੱਕ ਦਿਨ ਪਹਿਲਾਂ ਹੀ ਅਸਤੀਫਾ ਦੇ ਗਏ ਮਹਾਰਾਸ਼ਟਰ ਦੇ ਮੁੱਖ ਮੰਤਰੀ ਤੇ ਉਪ-ਮੁੱਖ ਮੰਤਰੀ

1217

ਮਹਾਰਾਸ਼ਟਰ ‘ਚ ਫ਼ਲੋਰ ਟੈਸਟ ਤੋਂ ਇਕ ਦਿਨ ਪਹਿਲਾਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੋਵਾਂ ਨੇ ਸ਼ਨੀਵਾਰ ਸਵੇਰੇ ਰਾਜ ਭਵਨ ‘ਚ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦੀ ਮੌਜੂਦਗੀ ‘ਚ ਅਹੁਦੇ ਦੀ ਸਹੁੰ ਚੁੱਕੀ ਸੀ। ਫੜਨਵੀਸ ਨੇ ਪ੍ਰੈਸ ਕਾਨਫਰੰਸ ‘ਚ ਕਿਹਾ, “ਮੈਂ ਰਾਜਪਾਲ ਨੂੰ ਅਤਸੀਫਾ ਦੇਣ ਜਾ ਰਿਹਾ ਹਾਂ। ਮਹਾਰਾਸ਼ਟਰ ਦੇ ਲੋਕਾਂ ਨੇ ਸੱਭ ਤੋਂ ਵੱਡਾ ਫ਼ੈਸਲਾ ਭਾਜਪਾ ਨੂੰ ਦਿੱਤਾ ਸੀ। ਸਾਨੂੰ 70% ਅਤੇ ਸ਼ਿਵਸੈਨਾ ਨੂੰ 40% ਸੀਟਾਂ ਮਿਲੀਆਂ ਸਨ। ਉਨ੍ਹਾਂ ਲੋਕਾਂ ਨੇ ਮਾਪਤੋਲ ਸ਼ੁਰੂ ਕੀਤਾ। ਅਸੀ ਸਾਫ ਕਿਹਾ ਸੀ ਕਿ ਜਿਹੜੀ ਗੱਲ ਤੈਅ ਹੀ ਨਹੀਂ ਹੋਈ, ਉਸ ਦੀ ਜਿੱਦ ਨਾ ਕਰੋ।” ਫੜਨਵੀਸ ਨੇ ਕਿਹਾ, “ਲੋਕਾਂ ਨੇ ਸਾਡੇ ਗਠਜੋੜ ਨੂੰ ਬਹੁਮਤ ਦਿੱਤਾ ਸੀ ਅਤੇ ਭਾਜਪਾ ਨੂੰ ਸੰਪੂਰਨ ਜਨਾਦੇਸ਼ ਦਿੱਤਾ ਤੇ ਸੱਭ ਤੋਂ ਵੱਡੀ ਪਾਰਟੀ ਨੂੰ 105 ਸੀਟਾਂ ਮਿਲੀਆਂ। ਇਹ ਜਨਾਦੇਸ਼ ਭਾਜਪਾ ਲਈ ਸੀ। ਅਸੀ 70% ਸੀਟਾਂ ਜਿੱਤੀਆਂ ਸਨ। ਸ਼ਿਵਸੈਨਾ ਸਿਰਫ਼ ਆਪਣੀ 40% ਸੀਟਾਂ ਜਿੱਤ ਸਕੀ। ਇਸ ਦਾ ਸਨਮਾਨ ਕਰਦੇ ਹੋਏ ਅਸੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ।

Real Estate