ਉੱਚੀ ਉਡਾਣ-ਲੈ ਗਈ ਜਾਨ : ਭਾਰਤ ਤੋਂ ਪਾਇਲਟ ਬਨਣ ਆਏ ਨੌਜਵਾਨ ਦੀ ਹਾਦਸੇ ਵਿਚ ਮੌਤ

1414

ਔਕਲੈਂਡ 25 ਨਵੰਬਰ-(ਹਰਜਿੰਦਰ ਸਿੰਘ ਬਸਿਆਲਾ)-ਤਾਮਿਲਨਾਡੂ ਦੇ ਇਕ ਕਸਬੇ ਸ੍ਰੀਵਿਲੀਪੁੱਥਰ ਤੋਂ ਕ੍ਰਾਈਸਟਚਰਚ ਦੇ ਇਕ ਪਾਇਲਟ ਸਕੂਲ ਦੇ ਵਿਚ ਕਮਰਸ਼ੀਅਲ ਪਾਇਲਟ ਦੀ ਟ੍ਰੇਨਿਗ ਲੈਣ ਆਏ 23 ਸਾਲਾ ਰਾਮਪ੍ਰਕਾਸ਼ ਸ੍ਰੀਕੁਮਾਰ ਦੀ ਉਸ ਵੇਲੇ ਜਾਨ ਚਲੇ ਗਈ ਜਦੋਂ ਇਹ ਇਕੱਲਾ ਹੀ ਟ੍ਰੇਨਿੰਗ ਦੇ ਲਈ ਏਅਰਕਰਾਫਟ ਲੈ ਕੇ ਨਿਕਲਿਆ ਸੀ। ਉਸਦਾ ਜ਼ਹਾਜ ਇਕ ਦਮ ਹੇਠਾਂ ਆਇਆ ਅਤੇ ਇਕ ਝੀਲ ਦੇ ਲਾਗੇ ਜ਼ੋਰ ਨਾਲ ਡਿਗਿਆ। ਇਸ ਪਾਇਲਟ ਦੀ ਉਸੇ ਵੇਲੇ ਮੌਤ ਹੋ ਗਈ। ਇਹ ਜਹਾਜ਼ ਕੈਂਟਰਬਰੀ ਐਰੋ ਕਲੱਬ ਨਾਲ ਸਬੰਧਿਤ ਸੀ। ਇਹ ਨੌਜਵਾਨ ਸਾਲ ਕੁ ਪਹਿਲਾਂ ਇਥੇ ਟ੍ਰੇਨਿੰਗ ਲੈਣ ਆਇਆ ਸੀ। ਇਸਦੇ ਮਾਤਾ-ਪਿਤਾ ਇੰਡੀਆ ਹੀ ਹਨ। ਘਟਨਾ ਬੀਤੇ 22 ਨਵੰਬਰ ਸ਼ੁੱਕਰਵਾਰ ਸਵੇਰੇ ਸਵਾ 10 ਵਜੇ ਦੀ ਹੈ। ਸੋ ਇਸ ਵਿਦਿਆਰਥੀ ਨੇ ਉਚੀ ਉਡਾਣ ਤਾਂ ਭਰੀ ਉਸਦੀ ਜਾਨ ਲੈ ਕੇ ਗਈ।

Real Estate