ਮਹਾਰਾਸ਼ਟਰ ਦੇ ਨਵੇਂ ਗਠਜੋੜ ਨੇ ਹੋਟਲ ‘ਚ ਮੀਡੀਆ ਸਾਹਮਣੇ ਕੀਤਾ ਸ਼ਕਤੀ ਪਰਦਰਸ਼ਨ

1289

ਮਹਾਰਾਸ਼ਟਰ ਦੀ ਰਾਜਨੀਤੀ ‘ਚ ਅਲੱਗ ਹੀ ਨਾਟਕ ਜਾਰੀ ਹੈ । ਇਸੇ ਦੌਰਾਨ ਨਵੇਂ ਗਠਜੋੜ ਸਿ਼ਵ ਸੈਨਾ , ਰਾਸ਼ਟਰਵਾਦੀ ਕਾਂਗਰਸ ਤੇ ਕਾਂਗਰਸ ਨੇ ਮੁਬੰਈ ਦੇ ਹੋਟਲ ‘ਚ ਮੀਡੀਆ ਸਾਹਮਣੇ ਸ਼ਕਤੀ ਪ੍ਰਦਰਸ਼ਨ ਕੀਤਾ ਹੈ । ਅੱਜ ਸ਼ਾਮ ਏਕਨਾਥ ਸ਼ਿੰਦੇ ਦੀ ਅਗਵਾਈ ‘ਚ ਸ਼ਿਵ ਸੈਨਾ ਦੇ ਵਿਧਾਇਕਾਂ ਦੀ ਬੱਸ ਹੋਟਲ ਹਯਾਤ ਪਹੁੰਚੀ। ਇਸੇ ਦੌਰਾਨ ਸ਼ਿਵ ਸੈਨਾ, ਐਨ।ਸੀ।ਪੀ ਅਤੇ ਕਾਂਗਰਸ ਦੇ 162 ਵਿਧਾਇਕ ਗ੍ਰੈਂਡ ਹਯਾਤ ਹੋਟਲ ਪਹੁੰਚੇ । ਸ਼ਿਵ ਸੈਨਾ ਪ੍ਰਧਾਨ ਊਦਵ ਠਾਕਰੇ ,ਐਨ।ਸੀ।ਪੀ ਪ੍ਰਧਾਨ ਸ਼ਰਦ ਪਵਾਰ ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਅਤੇ ਚਰਨ ਸਿੰਘ ਸਾਪਰਾ ਅਤੇ ਸੁਪ੍ਰੀਆ ਸੁਲੇ ਵੀ ਹੋਟਲ ਪਹੁੰਚੇ ।

Real Estate