ਕੈਨੇਡਾ ‘ਚ ਪੰਜਾਬੀ ਵਿਦਿਆਰਥਣ ਦਾ ਕਤਲ

1424

ਥਾਣਾ ਲਾਂਬੜਾ ਦੇ ਅਧੀਨ ਪੈਂਦੇ ਪਿੰਡ ਚਿਟੀ ਦੀ ਪ੍ਰਭਲੀਨ ਜੋ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਰਹਿ ਰਹੀ ਸੀ ਦਾ ਉੱਥੇ ਕਤਲ ਕਰ ਦਿੱਤਾ ਗਿਆ ਹੈ। ਪ੍ਰਭਲੀਨ ਦੇ ਪਰਿਵਾਰ ਅਨੁਸਾਰ ਉਹ 2016 ਵਿਚ ਕੈਨੇਡਾ ਸਟੱਡੀ ਵੀਜ਼ੇ ਉਤੇ ਗਈ ਸੀ। ਉਸਦੀ ਸਟੱਡੀ ਖ਼ਤਮ ਹੋ ਚੁੱਕੀ ਸੀ ਅਤੇ ਹੁਣ ਉਹ ਉਥੇ ਕੰਮ ਕਰ ਰਹੀ ਸੀ। ਕੈਨੇਡਾ ਪੁਲਿਸ ਨੇ ਉਨ੍ਹਾਂ ਨੂੰ ਫ਼ੋਨ ‘ਤੇ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਬੇਟੀ ਦਾ ਕਤਲ ਕਰ ਦਿੱਤਾ ਗਿਆ ਹੈ। ਫ਼ਿਲਹਾਲ ਹਲੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਕੈਨੇਡਾ ਵਿਚ ਪ੍ਰਭਲੀਨ ਦਾ ਕਤਲ ਕਿਵੇਂ ਹੋਇਆ। ਲੜਕੀ ਦੇ ਪਿਤਾ ਗੁਰਦਿਆਲ ਸਿੰਘ ਮਠਾੜੂ ਪੰਜਾਬ ਵਿੱਚ ਫੋਟੋ ਜਰਨਲਿਸਟ ਵਜੋਂ ਸਰਗਰਮ ਹਨ।
ਇੱਕ ਹੋਰ ਦੂਜੀ ਘਟਨਾਂ ‘ਚ ਵੀ ਵੀਰਵਾਰ ਸ਼ਾਮ ਨੂੰ ਸਰੀ ਦੇ ਵਾਲ੍ਹੀ ਇਲਾਕੇ ‘ਚ 140 ਸਟਰੀਟ ਅਤੇ 102 ਐਵੇਨਿਊ ਲਾਗੇ ਪੁਲਿਸ ਨੂੰ ਇੱਕ ਘਰ ‘ਚੋਂ ਦੋ ਲਾਸ਼ਾਂ ਮਿਲੀਆਂ ਸਨ, ਜਿਸ ਬਾਰੇ ਪੁਲਿਸ ਨੇ ਦੱਸਿਆ ਸੀ ਕਿ ਇਨ੍ਹਾਂ ‘ਚ ਇੱਕ ਕਤਲ ਜਾਪਦਾ ਹੈ।

Real Estate