ਪ੍ਰਨੀਤ ਕੌਰ ਤੋਂ ਮਗਰੋਂ ਹੁਣ ਫਿਰ ਕੈਪਟਨ ਦਾ ਇੱਕ ਰਿਸਤੇਦਾਰ ਠੱਗਿਆ ਗਿਆ : ਖਾਤੇ ਚੋਂ ਉੱਡੇ 1 ਕਰੋੜ

1029

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਕ ਹੋਰ ਰਿਸ਼ਤੇਦਾਰ ਦੇ ਖਾਤੇ ਵਿਚੋਂ 1 ਕਰੋੜ ਰੁਪਏ ਉਡਾਉਣ ਦੀ ਖ਼ਬਰ ਹੈ। ਝਾਰਖੰਡ ਦੇ ਸਾਈਬਰ ਠੱਗਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਟੀਮ ਝਾਰਖੰਡ ਦੇ ਦੇਵਘਰ ਗਈ ਹੈ ਅਤੇ ਉਥੇ ਵੀ ਛਾਪੇਮਾਰੀ ਕਰ ਰਹੀ ਹੈ।
ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਸੰਸਦ ਮੈਂਬਰ ਪਰਨੀਤ ਕੌਰ ਦੇ ਖਾਤੇ ਵਿੱਚੋਂ 23 ਲੱਖ ਰੁਪਏ ਕੱਢਵਾ ਲਏ ਗਏ ਸਨ। ਠੱਗ ਨੇ ਖੁਦ ਨੂੰ ਐੱਸ ਬੀ ਆਈ ਦਾ ਬੈਂਕ ਮੈਨੇਜਰ ਦੱਸਦੇ ਹੋਏ ਪ੍ਰਨੀਤ ਨੂੰ ਕਿਹਾ ਸੀ ਕਿ ਤੁਹਾਡੀ ਸੈਲਰੀ ਪਾਉਣੀ ਹੈ। ਜਲਦੀ ਨਾਲ ਏ ਟੀ ਐੱਮ ਅਤੇ ਉਸ ਦੇ ਪਿੱਛੇ ਲਿਖਿਆ ਸੀ ਵੀ ਵੀ ਨੰਬਰ ਦੱਸ ਦਿਓ, ਕਿਉਂਕਿ ਦੇਰੀ ਹੋਣ ਕਾਰਨ ਸੈਲਰੀ ਅਟਕ ਜਾਵੇਗੀ। ਠੱਗ ਨੇ ਓ ਟੀ ਪੀ ਨੰਬਰ ਵੀ ਲੈ ਲਿਆ ਸੀ ।

Real Estate