30 ਨਵੰਬਰ ਨੂੰ ਡਿੱਗ ਜਾਵੇਗੀ ਮਹਾਰਾਸ਼ਟਰ ਵਿਚਲੀ ਭਾਜਪਾ ਸਰਕਾਰ ?

1458

ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਅਤੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਦੀ ਅੱਜ ਸਾਂਝੀ ਪ੍ਰੈੱਸ ਕਾਨਫ਼ਰੰਸ ਦੌਰਾਨ ਪਵਾਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਅਜੀਤ ਪਵਾਰ ਨੇ ਆਪਣੀ ਮਰਜ਼ੀ ਨਾਲ ਭਾਜਪਾ ਨੂੰ ਆਪਣੀ ਹਮਾਇਤ ਦਿੱਤੀ ਹੈ ਤੇ ਅਜੀਤ ਪਵਾਰ ਵਿਰੁੱਧ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਸ਼ਰਦ ਪਵਾਰ ਨੇ ਕਿਹਾ ਕਿ ਅਜੀਤ ਪਵਾਰ ਤੇ ਭਾਜਪਾ ਆਉਂਦੀ 30 ਨਵੰਬਰ ਨੂੰ ਵਿਧਾਨ ਸਭਾ ’ਚ ਕਦੇ ਵੀ ਬਹੁਮੱਤ ਹਾਸਲ ਨਹੀਂ ਕਰ ਸਕਣਗੇ। ਉਨ੍ਹਾਂ ਕਿਹਾ ਕਿ ਅਜੀਤ ਪਵਾਰ ਦੀ ਕਾਰਵਾਈ ਪੂਰੀ ਤਰ੍ਹਾਂ ਅਨੁਸ਼ਾਸਨਹੀਣਤਾ ਹੈ।ਰਾਸ਼ਟਰਵਾਦੀ ਕਾਂਗਰਸ ਪਾਰਟੀ ਦਾ ਕੋਈ ਵੀ ਕਾਰਕੁੰਨ ਜਾਂ ਆਗੂ ਂਰਾਸ਼ਟਰਵਾਦੀ ਕਾਂਗਰਸ ਪਾਰਟੀ-ਭਾਜਪਾ ਸਰਕਾਰ ਦੇ ਹੱਕ ’ਚ ਨਹੀਂ ਹੈ। ਸ਼ਰਦ ਪਵਾਰ ਨੇ ਕਿਹਾ ਕਿ ਪਾਰਟੀਆਂ ਕੋਲ ਵਿਧਾਇਕਾਂ ਦੀ ਪੂਰੀ ਸੂਚੀ ਮੌਜੂਦ ਸੀ ਤੇ ਉਸ ਉੱਤੇ ਸਾਰੇ ਵਿਧਾਇਕਾਂ ਦੇ ਹਸਤਾਖਰ ਵੀ ਮੌਜੂਦ ਸਨ। ਇਹੋ ਸੂਚੀ ਅਜੀਤ ਪਵਾਰ ਕੋਲ ਸੀ ਕਿਉਂਕਿ ਉਹ ਵਿਧਾਨ ਸਭਾ ’ਚ ਪਾਰਟੀ ਦਾ ਆਗੂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਜੀਤ ਨੇ ਉਹੀ ਸੂਚੀ ਰਾਜਪਾਲ ਨੂੰ ਸੌ਼ਪੀ ਹੋਵੇਗੀ। ਸ਼ਰਦ ਪਵਾਰ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਰਾਜਪਾਲ ਨੂੰ ਮਿਲਣਗੇ। ਸ਼ਰਦ ਪਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਰਾਜਪਾਲ ਨੇ ਉਨ੍ਹਾਂ ਨੂੰ ਬਹੁਮੱਤ ਸਿੱਧ ਕਰਨ ਲਈ ਸਮਾਂ ਦਿੱਤਾ ਹੋਵੇਗਾ ਪਰ ਉਹ ਸਦਨ ’ਚ ਬਹੁਮੱਤ ਸਿੱਧ ਨਹੀਂ ਕਰ ਸਕਣਗੇ। ਉਸ ਤੋਂ ਬਾਅਦ ਸਾਡੀਆਂ ਤਿੰਨੇ ਪਾਰਟੀਆਂ ਸਰਕਾਰ ਬਣਾਉਣਗੀਆਂ; ਜਿਵੇਂ ਕਿ ਪਹਿਲਾਂ ਫ਼ੈਸਲਾ ਹੋ ਚੁੱਕਾ ਹੈ।ਸ਼ਰਦ ਪਵਾਰ ਨੇ ਕਿਹਾ ਕਿ ਅਜੀਤ ਪਵਾਰ ਨਾਲ ਜਾਣ ਵਾਲੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਦਲ–ਬਦਲੀ ਵਿਰੋਧੀ ਕਾਨੂੰਨ ਹੈ; ਜਿਸ ਦੇ ਆਧਾਰ ’ਤੇ ਉਨ੍ਹਾਂ ਦੀ ਮੈਂਬਰਸ਼ਿਪ ਤੱਕ ਖ਼ਤਮ ਹੋ ਸਕਦੀ ਹੈ। ਸ਼ਰਦ ਪਵਾਰ ਨੇ ਕਿਹਾ ਕਿ ਕਾਂਗਰਸ, ਸ਼ਿਵ ਸੈਨਾ ਤੇ ਂਛਫ ਦੇ ਆਗੂ ਸਰਕਾਰ ਬਣਾਉਣ ਲਈ ਇੱਕਜੁਟ ਹੋਏ ਸਨ। ਸਾਡੇ ਕੋਲ ਲੋੜੀਂਦੀ ਗਿਣਤੀ ਹੈ। ਸਾਡੇ ਕੋਲ ਅਧਿਕਾਰਤ 44, 56 ਅਤੇ 54 ਵਿਧਾਇਕਾਂ ਦੀ ਤਾਕਤ ਹੈ। ਕਈ ਆਜ਼ਾਦ ਵਿਧਾਇਕ ਵੀ ਸਾਡੇ ਨਾਲ ਹਨ ਤੇ ਸਾਡੇ ਕੋਲ ਕੁੱਲ 170 ਵਿਧਾਇਕਾਂ ਦੀ ਤਾਕਤ ਹੈ।
ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਨੇ ਕਿਹਾ ਕਿ ਪਹਿਲਾਂ ਈਵੀਐੱਮ ਦੀ ਖੇਡ ਚੱਲੀ ਸੀ ਤੇ ਹੁਣ ਇਹ ਖੇਡ ਚੱਲ ਰਹੀ ਹੈ। ‘ਮੈਨੂੰ ਨਹੀਂ ਲੱਗਦਾ ਕਿ ਚੋਣਾਂ ਦੀ ਜ਼ਰੂਰਤ ਹੈ। ਇਸ ਹਕੀਕਤ ਤੋਂ ਸਾਰੇ ਵਾਕਫ਼ ਹਨ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਨੇ ਕੀ ਕੀਤਾ ਸੀ, ਜਦੋਂ ਉਨ੍ਹਾਂ ਨਾਲ ਵਿਸ਼ਵਾਸਘਾਤ ਹੋਇਆ ਸੀ ਤੇ ਪਿੱਛੋਂ ਹਮਲਾ ਹੋਇਆ ਸੀ।’ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਵਿਧਾਇਕ ਰਾਜੇਂਦਰ ਸ਼ਿੰਗਾਨੇ ਨੇ ਕਿਹਾ ਕਿ ਅਜੀਤ ਪਵਾਰ ਨੇ ਉਨ੍ਹਾਂ ਨੂੰ ਕਿਸੇ ਮੁੱਦੇ ’ਤੇ ਵਿਚਾਰ–ਵਟਾਂਦਰੇ ਲਈ ਸੱਦਿਆ ਸੀ ਤੇ ਉਨ੍ਹਾਂ ਨੂੰ ਹੋਰਨਾਂ ਵਿਧਾਇਕਾਂ ਨਾਲ ਰਾਜ ਭਵਨ ਲਿਜਾਂਦਾ ਗਿਆ ਸੀ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਸਕਦਾ, ਸਹੁੰ–ਚੁਕਾਈ ਦੀ ਰਸਮ ਵੀ ਹੋ ਗਈ ਸੀ। ‘ਫਿਰ ਮੈਂ ਪਵਾਰ ਸਾਹਿਬ ਵੱਲ ਨੱਸਿਆ ਸਾਂ ਤੇ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਸ਼ਰਦ ਪਵਾਰ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨਾਲ ਹਾਂ।’

Real Estate