ਸ੍ਰੀ ਸ੍ਰੀ ਰਵੀਸ਼ੰਕਰ ਦੀ ਫ਼ਰੀਦਕੋਟ ਫੇਰੀ ਦੌਰਾਨ ਵਿਰੋਧ ਪ੍ਰਦਰਸ਼ਨ : ਰਵੀਸ਼ੰਕਰ ਦੇ ਸਾਹਮਣੇ ਨਾਅਰੇਬਾਜੀ

928

ਅੱਜ ਫ਼ਰੀਦਕੋਟ ਸ੍ਰੀ ਸ੍ਰੀ ਰਵੀਸ਼ੰਕਰ ਦੀ ਫੇਰੀ ਨੂੰ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਐਕਸ਼ਨ ਕਮੇਟੀ ਦੇ ਕਾਰਕੁਨਾਂ ਨੇ ਜ਼ੋਰਦਾਰ ਤਰੀਕੇ ਨਾਲ ਅਸਫਲ ਬਣਾ ਦਿੱਤਾ। ਫ਼ਰੀਦਕੋਟ ਪੁਲਿਸ ਦੁਆਰਾ ਸੌ ਤੋਂ ਉੱਪਰ ਕਾਰਕੁਨਾਂ ਦੀ ਗ੍ਰਿਫ਼ਤਾਰੀ, ਕੁੱਟਮਾਰ ਅਤੇ ਕਈਆਂ ਦੀਆਂ ਪੱਗਾਂ ਲਾਉਣ ਦੇ ਬਾਵਜੂਦ ਸ੍ਰੀ ਸ੍ਰੀ ਰਵੀਸ਼ੰਕਰ ਦਾ ਬੋਲਣ ਵੇਲੇ ਵੀ ਵਿਦਿਆਰਥੀਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਵਿਰੋਧ ਕੀਤਾ।
ਫਰੀਦਕੋਟ ਪੁਲਿਸ ਨੇ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਨਰਲ ਸਕੱਤਰ ਗਗਨ ਸੰਗਰਾਮੀ ਕੇਸ਼ਵ ਅਜ਼ਾਦ, ਧੀਰਜ ਕੁਮਾਰ, ਸੰਗੀਤਾ ਰਾਣੀ, ਇਸਤਰੀ ਜਾਗਰਤੀ ਮੰਚ ਦੀ ਪ੍ਰਦੀਪ ਕੌਰਾ ਜਗਰੂਪ ਕੌਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਲਾਲ ਸਿੰਘ ਗੋਲੇਵਾਲਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਗੁਰਪਾਲ ਨੰਗਲ, ਯੂਥ ਫਾਰ ਸਵਾਰਜ ਦੇ ਲਵਪ੍ਰੀਤ ਫੇਰੋ ਕੇ,ਪ੍ਰਗਟ ਸਿੰਘ,ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਗੁਰਦਿਆਲ ਭੱਟੀ ।ਇਸ ਤੋਂ ਇਲਾਵਾ ਸਾਹਿਲ ਦੀਪ, ਸੁਖਪ੍ਰੀਤ ਕੌਰ, ਰਵੀ ਢਿੱਲਵਾਂ ਸਮੇਤ ਬਹੁਤ ਸਾਰੇ ਕਾਰਕੁਨਾਂ ਦੀਆਂ ਗ੍ਰਿਫ਼ਤਾਰੀਆਂ ਕੀਤੀਆਂ।
ਜਿਨਸੀ ਜਬਰ ਵਿਰੋਧੀ ਐਕਸ਼ਨ ਕਮੇਟੀ ਫ਼ਰੀਦਕੋਟ ਦੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਅਸ਼ੋਕ ਕੌਸ਼ਲ, ਸੁਰਿੰਦਰ ਮਚਾਕੀ ਨੇ ਕਿਹਾ ਕਿ ਤੇ ਪੰਜਾਬ ਦੇ ਲੋਕ ਆਰ ਐੱਸ ਐੱਸ ਨੂੰ ਪੰਜਾਬ ਵਿੱਚ ਆਪਣੀ ਜ਼ਹਿਰੀਲੀ ਸਿਆਸਤ ਨਹੀਂ ਪ੍ਰਚਾਰਨ ਦੇਣਗੇ।ਉਨ੍ਹਾਂ ਕਿਹਾ ਕਿ ਮੈਡੀਕਲ ਸਾਇੰਸ ਦੀ ਯੂਨੀਵਰਸਿਟੀ ਦੇ ਵਿੱਚ ਸਾਧਾਂ ਤੇ ਪੁਜਾਰੀਆਂ ਦਾ ਕੋਈ ਕੰਮ ਨਹੀਂ ਹੈ।ਆਗੂਆਂ ਨੇ ਕਿਹਾ ਕਿ ਸ੍ਰੀ ਸ੍ਰੀ ਰਵੀਸ਼ੰਕਰ ਸਰਕਾਰੀ ਸਕੂਲਾਂ, ਕਾਲਜਾਂ ਨੂੰ ਬੰਦ ਕਰਕੇ ਪ੍ਰਾਈਵੇਟ ਕਰਨ ਦਾ ਹਮਾਇਤੀ ਹੈ ਅਤੇ ਉਹ ਮੁਸਲਿਮ ਭਾਈਚਾਰੇ ਵਿਰੁੱਧ ਵੀ ਜ਼ਹਿਰ ਉਗਲਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਵੀਸੀ ਰਾਜ ਬਹਾਦਰ ਬਾਬੇ ਫਰੀਦ ਦੀ ਪਵਿੱਤਰ ਧਰਤੀ ਤੇ ਆਰਐੱਸਐੱਸ ਦੀ ਨਾਪਾਕ ਸਿਆਸਤ ਆਪਣੇ ਕਾਰਜਕਾਲ ਵਿੱਚ ਵਾਧਾ ਕਰਵਾਉਣ ਲਈ ਵਧਾ ਰਿਹਾ ਹੈ। ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵੀਸੀ ਰਾਜ ਬਹਾਦਰ ਮਹਿਲਾ ਡਾਕਟਰ ਨਾਲ ਜ਼ਿਆਦਤੀ ਕਰਨ ਵਾਲੇ ਡਾਕਟਰ ਸੰਜੇ ਗੁਪਤਾ, ਡਾਕਟਰੀ ਲੱਜਾ ਦੇਵੀ ਨੂੰ ਅਤੇ ਖੁਦ ਨੂੰ ਬਚਾਉਣ ਖਾਤਰ ਆਪਣੀਆਂ ਕਰਤੂਤਾਂ ਤੇ ਪਰਦਾ ਪਾਉਣ ਲਈ ਇਹ ਕੁਝ ਕਰ ਰਿਹਾ ਹੈ।ਐਕਸ਼ਨ ਕਮੇਟੀ ਨੇ ਫਰੀਦਕੋਟ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤਿਆਂ ਦਿੰਦਿਆਂ ਕਿਹਾ ਹੈ ਕਿ ਗ੍ਰਿਫਤਾਰ ਆਗੂਆਂ ਨੂੰ ਫੌਰੀ ਰਿਹਾਅ ਕੀਤਾ ਜਾਵੇ ਅਤੇ ਵੀਸੀ ਨੂੰ ਚੱਲਦਾ ਕੀਤਾ ਜਾਵੇ ਅਤੇ ਦੋਸ਼ੀ ਡਾਕਟਰਾਂ ਉੱਪਰ ਫੌਰੀ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਵੇ।ਐਕਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਕਿਸੇ ਵੀ ਜਬਰ ਅੱਗੇ ਝੁੱਕੇਗਾ ਨਹੀਂ ਸਗੋਂ ਹੋਰ ਤੇਜ਼ ਹੋਵੇਗਾ । https://www.facebook.com/104531116259545/videos/590515431690002/

Real Estate