ਰਾਜਸਥਾਨ ਸੜਕ ਹਾਦਸੇ ’ਚ 11 ਮੌਤਾਂ, 12 ਜ਼ਖ਼ਮੀ : ਪਿਛਲੇ 20 ਦਿਨਾਂ ‘ਚ ਰਾਜਸਥਾਨ ‘ਚ ਸੜਕ ਹਾਦਸਿਆਂ ‘ਚ 49 ਮੌਤਾਂ

781

ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ’ਚ ਕੂਚਾਮਨ ਕਸਬੇ ਕੋਲ ਅੱਜ ਸਨਿੱਚਰਵਾਰ ਨੂੰ ਵੱਡੇ ਤੜਕੇ ਵਾਪਰੇ ਇੱਕ ਸੜਕ ਹਾਦਸੇ ’ਚ 11 ਮੌਤਾਂ ਹੋ ਗਈਆਂ ਤੇ 12 ਹੋਰ ਗੰਭੀਰ ਹਾਲਤ ਵਿੱਚ ਜ਼ਖ਼ਮੀ ਹਨ। ਕੂਚਾਮਨ ਕਿਸ਼ਨਗੜ੍ਹ–ਹਨੂਮਾਨਗੜ੍ਹ ਹਾਈਵੇਅ ’ਤੇ ਇੱਕ ਸਾਨ੍ਹ ਦੇ ਅਚਾਨਕ ਸਾਹਮਣੇ ਆ ਜਾਣ ਕਾਰਨ ਡਰਾਇਵਰ ਤੋਂ ਉਸ ਦੀ ਮਿੰਨੀ ਬੱਸ ਬੇਕਾਬੂ ਹੋ ਗਈ। ਬੇਕਾਬੂ ਬੱਸ ਦੀ ਇੱਕ ਹੋਰ ਮਿੰਨੀ ਬੱਸ ਨਾਲ ਟੱਕਰ ਹੋ ਗਈ। ਇੱਕ ਹੋਰ ਰਿਪੋਰਟ ਮੁਤਾਬਕ ਮਿੰਨੀ ਬੱਸ ਰੁੱਖ ਨਾਲ ਜਾ ਟਕਰਾਈ। ਜ਼ਖ਼ਮੀਆਂ ਵਿੱਚ ਪੰਜ ਔਰਤਾਂ ਤੇ ਦੋ ਬੱਚੇ ਵੀ ਸ਼ਾਮਲ ਹਨ।ਪਿਛਲੇ ਕਈ ਦਿਨਾਂ ਤੋਂ ਰਾਜਸਥਾਨ ’ਚ ਲਗਾਤਾਰ ਸੜਕ ਹਾਦਸੇ ਹੋ ਰਹੇ ਹਨ। ਸ਼ੁੱਕਰਵਾਰ ਨੂੰ ਹੀ ਇੱਕ ਪਸ਼ੂ ਨੂੰ ਬਚਾਉਣ ਦੇ ਚੱਕਰ ਵਿੱਚ ਚਾਰ ਨੌਜਵਾਨਾਂ ਦੀ ਜਾਨ ਚਲੀ ਗਈ ਸੀ। ਪਿਛਲੇ 15 ਤੋਂ 20 ਦਿਨਾਂ ਦੌਰਾਨ ਜੋਧਪੁਰ, ਬਾੜਮੇਰ, ਬੀਕਾਨੇਰ ’ਚ ਵੱਡੇ ਹਾਦਸੇ ਵਾਪਰੇ ਹਨ।ਇਹਨਾਂ ਹਾਦਸਿਆਂ ‘ਚ ਹੁਣ ਤੱਕ ਮ੍ਰਿਤਕਾਂ ਦਾ ਅੰਕੜਾ 49 ਤੱਕ ਜਾ ਪੁੱਜ ਗਿਆ ਹੈ ।

Real Estate