ਮਹਾਰਾਸ਼ਟਰ ‘ਚ ਸਵੇਰੇ-ਸਵੇਰੇ ਭਾਜਪਾਈ ਬਣਾ ਗਏ ਸਰਕਾਰ : ਵੇਖਦੇ ਰਹਿ ਗਏ ਕਾਂਗਰਸੀ ਤੇ ਠਾਕਰੇ !

1127

ਮਹਾਰਾਸ਼ਟਰ ‘ਚ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਅੱਜ ਸਵੇਰੇ 8:00 ਵਜੇ ਮੁੱਖ ਮੰਤਰੀ ਨੇ ਸਹੁੰ ਚੁੱਕ ਲਈ ਹੈ । ਇਹ ਵੱਡਾ ਫੇਰ–ਬਦਲ ਉਸ ਵੇਲੇ ਹੋਇਆ ਜਦੋਂ ਭਾਜਪਾ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਹਮਾਇਤ ਨਾਲ ਸਰਕਾਰ ਬਣਾ ਲਈ ਹੈ। ਮਹਾਰਾਸ਼ਟਰ ਦੀ ਇਸ ਨਵੀਂ ਸਰਕਾਰ ਵਿੱਚ ਉੱਪ–ਮੁੱਖ ਮੰਤਰੀ ਅਜੀਤ ਪਵਾਰ ਹੋਣਗੇ। ਮਹਾਰਾਸ਼ਟਰ ਦੇ ਰਾਜਪਾਲ ਸ੍ਰੀ ਭਗਤ ਸਿੰ ਕੋਸ਼ਿਆਰੀ ਨੇ ਫੜਨਵੀਸ ਤੇ ਅਜੀਤ ਪਵਾਰ ਨੂੰ ਸਹੁੰ ਚੁਕਾਈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਵੇਂਦਰ ਫੜਨਵੀਸ ਨੂੰ ਮਹਾਰਾਸ਼ਟਰ ਦਾ ਦੋਬਾਰਾ ਮੁੱਖ ਮੰਤਰੀ ਬਣਨ ’ਤੇ ਵਧਾਈਆਂ ਵੀ ਦੇ ਦਿੱਤੀਆਂ ਹਨ। ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਸੀਟਾਂ ਲਈ 21 ਅਕਤੂਬਰ ਨੂੰ ਚੋਣਾਂ ਹੋਈਆਂ ਸਨ ਤੇ ਨਤੀਜੇ 24 ਅਕਤੂਬਰ ਨੂੰ ਆਏ ਸਨ। ਸੂਬੇ ਵਿੱਚ ਕਿਸੇ ਪਾਰਟੀ ਜਾਂ ਗੱਠਜੋੜ ਦੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਨਹੀਂ ਕਰਨ ਕਰਕੇ ਸੂਬੇ ਵਿੱਚ 12 ਨਵੰਬਰ ਨੂੰ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ ਸੀ। ਸ਼ਿਵ ਸੈਨਾ ਦੇ ਮੁੱਖ ਮੰਤਰੀ ਅਹੁਦੇ ਦੀ ਮੰਗ ਨੂੰ ਲੈ ਕੇ ਭਾਜਪਾ ਨਾਲ 30 ਸਾਲ ਪੁਰਾਣਾ ਗੱਠਜੋੜ ਤੋੜਨ ਤੋਂ ਬਾਅਦ ਸੂਬੇ ’ਚ ਸਿਆਸੀ ਸੰਕਟ ਖੜ੍ਹਾ ਹੋ ਗਿਆ ਸੀ। ਅੱਜ ਦਾ ਇਹ ਸਿਆਸੀ ਘਟਨਾਕ੍ਰਮ ਬਹੁਤ ਵੱਡਾ ਹੈ ਤੇ ਖ਼ਾਸ ਕਰਕੇ ਸ਼ਿਵ ਸੈਨਾ ਲਈ ਵੱਡਾ ਝਟਕਾ ਹੈ। ਕੱਲ੍ਹ ਤੱਕ ਤਾਂ ਐੱਨਸੀਪੀ, ਕਾਂਗਰਸ ਅਤੇ ਸ਼ਿਵ ਸੈਨਾ ਵਿਚਾਲੇ ਹੀ ਮੀਟਿੰਗਾਂ ਚੱਲ ਰਹੀਆਂ ਸਨ ਤੇ ਸਭ ਨੂੰ ਇਹੋ ਲੱਗ ਰਿਹਾ ਸੀ ਕਿ ਇਹ ਨਵਾਂ ਗੱਠਜੋੜ ਹੀ ਸਰਕਾਰ ਬਣਾਏਗਾ। ਪਰ ਰਾਤੋ–ਰਾਤ ਐੱਨਸੀਪੀ ਦੇ ਮੁਖੀ ਸ਼ਰਦ ਪਵਾਰ ਨੇ ਭਾਜਪਾ ਨਾਲ ਹੱਥ ਮਿਲਾ ਕੇ ਸ਼ਿਵ ਸੈਨਾ ਨੂੰ ਵੱਡੀ ਮਾਤ ਦੇ ਦਿੱਤੀ। ਵੀਰਵਾਰ ਦੇਰ ਰਾਤੀਂ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਤੇ ਉਨ੍ਹਾਂ ਦੇ ਪੁੱਤਰ ਆਦਿੱਤਿਆ ਠਾਕਰੇ ਨੇ ਸ਼ਰਦ ਪਵਾਰ ਦੀ ਰਿਹਾਇਸ਼ਗਾਹ ’ਤੇ ਜਾ ਕੇ ਮੁਲਾਕਾਤ ਕੀਤੀ ਸੀ। ਸ਼ਿਵ ਸੈਨਾ ਦੇ ਸ੍ਰੀ ਸੰਜੇ ਰਾਉਤ ਡੰਕੇ ਦੀ ਚੋਟ ਉੱਤੇ ਅਤੇ ਸੀਨਾ ਠੋਕ ਕੇ ਆਖਦੇ ਆ ਰਹੇ ਹਨ ਕਿ ਨਵਾਂ ਮੁੱਖ ਮੰਤਰੀ ਉਨ੍ਹਾਂ ਦੀ ਹੀ ਪਾਰਟੀ ਦਾ ਹੋਵੇਗਾ ਪਰ ਸ੍ਰੀ ਸ਼ਰਦ ਪਵਾਰ ਨੇ ਅਜਿਹਾ ਪਾਸਾ ਬਦਲਿਆ ਕਿ ਸ਼ਿਵ ਸੈਨਾ ਵੇਖਦੀ ਰਹਿ ਗਈ।

Real Estate