ਲੇਬਰ ਪਾਰਟੀ ਦਾ ਮੈਨੀਫੈਸਟੋ ‘ਚ ਵਾਅਦਾ , ‘ਜਲ੍ਹਿਆਂਵਾਲਾ ਬਾਗ ਕਤਲੇਆਮ ਲਈ ਮੁਆਫੀ ਮੰਗੇਗੀ ਸਾਡੀ ਸਰਕਾਰ’

1376

ਬ੍ਰਿਟੇਨ ਦੀ ਲੇਬਰ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਕਿਹਾ ਹੈ ਕਿ ਜੇ ਉਹ ਜਿਤਦੇ ਹਨ ਤਾਂ ਜਲ੍ਹਿਆਂਵਾਲਾ ਬਾਗ ਕਤਲੇਆਮ ਲਈ ਮੁਆਫੀ ਮੰਗਣਗੇ।ਮੈਨੀਫੈਸਟੋ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਹ ਅੰਮ੍ਰਿਤਸਰ ਵਿੱਚ ਹੋਏ ਕਤਲੇਆਨ ਵਿੱਚ ਬ੍ਰਿਟੇਨ ਦੇ ਰੋਲ ਦਾ ਜਨਤਕ ਤੌਰ ਤੇ ਰਿਵੀਓ ਕਰਵਾਉਣਗੇ।ਲੇਬਰ ਪਾਰਟੀ ਨੇ ਅੱਜ ਆਪਣਾ 107 ਪੇਜ ਦਾ ਮੈਨੀਫੈਸਟੋ ਜਾਰੀ ਕੀਤਾ ਹੈ। ਬ੍ਰਿਟੇਨ ਵਿੱਚ 12 ਦਸੰਬਰ ਨੂੰ ਚੋਣਾਂ ਹੋਣ ਜਾ ਰਹੀਆਂ ਹਨ।ਇਸ ਸਾਲ ਅਪ੍ਰੈਲ ਵਿੱਚ ਬ੍ਰਿਟੇਨ ਦੀ ਸਾਬਕਾ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੇ ਉੱਥੇ ਦੀ ਪਾਰਲੀਮੈਂਟ ਵਿੱਚ 1919 ਦੇ ਜਲ੍ਹਿਆਂਵਾਲਾ ਬਾਗ ਗੋਲੀਕਾਂਡ ਨੂੰ ਆਪਣੇ ਮੁਲਕ ਦੇ ਇਤਿਹਾਸ ‘ਤੇ ਇੱਕ “ਸ਼ਰਮਨਾਕ ਧੱਬਾ” ਆਖਿਆ ਸੀ ਅਤੇ ਇਸ ਲਈ “ਗਹਿਰਾ ਅਫ਼ਸੋਸ” ਜਾਹਿਰ ਕੀਤਾ ਹੈ, ਹਾਲਾਂਕਿ ਮੁਆਫ਼ੀ ਨਹੀਂ ਮੰਗੀ।
ਉਂਝ ਪਾਰਲੀਮੈਂਟ ਵਿੱਚ ਮੁਆਫ਼ੀ ਦੇ ਮਸਲੇ ‘ਤੇ ਬਹਿਸ ਹੋਈ ਪਰ ਇਸ ‘ਤੇ ਸਹਿਮਤੀ ਨਹੀਂ ਬਣ ਸਕੀ। ਇਸ ਬਹਿਸ ਲਈ ਮਤਾ ਕੰਜ਼ਰਵੇਟਿਵ ਪਾਰਟੀ ਦੇ ਐੱਮਪੀ ਬੌਬ ਬਲੈਕਮੈਨ ਵੱਲੋਂ ਰੱਖਿਆ ਗਿਆ ਸੀ। ਵੱਖ -ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਇਸ ਕਾਂਡ ਬਾਰੇ ਆਪੋ-ਆਪਣੇ ਵਿਚਾਰ ਰੱਖੇ ਸਨ। ਇਸ ਤੋਂ ਪਹਿਲਾਂ ਲੇਬਰ ਪਾਰਟੀ ਦੇ ਐੱਮਪੀ ਵੀਰੇਂਦਰ ਸ਼ਰਮਾ ਪੀਐੱਮ ਟੈਰੀਜ਼ਾ ਮੇਅ ਤੋਂ ਜਲ੍ਹਿਆਂਵਾਲਾ ਬਾਗ ਲਈ ਮੁਆਫੀ ਦੀ ਮੰਗ ਕਰ ਚੁੱਕੇ ਹਨ। 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿੱਚ ਬਰਤਾਨਵੀ ਫੌਜੀ ਜਨਰਲ ਡਾਇਰ ਦੇ ਹੁਕਮਾਂ ‘ਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਗੋਲੀ ਚਲਾਈ ਗਈ ਸੀ। ਇਸ ਗੋਲੀਕਾਂਡ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋਈ ਸੀ।

 

Real Estate