ਪੰਜਾਬੀ ਗਾਇਕ ਐਲੀ ਮਾਂਗਟ ਤੇ ਇੱਕ ਹੋਰ ਫਾਇਰਿੰਗ ਕਰਨ ਦਾ ਪਰਚਾ

1138

ਪੰਜਾਬੀ ਗਾਇਕ ਐਲੀ ਮਾਂਗਟ ਜੋ ਪਿਛਲੇ ਦਿਨੀ ਇੱਕ ਹੋਰ ਗਾਇਕ ਰੰਮੀ ਰੰਧਾਵਾ ਨਾਲ ਹੋਏ ਵਿਵਾਦ ਕਾਰਨ ਚਰਚਾ ‘ਚ ਆਇਆ ਸੀ ਹੁਣ ਇੱਕ ਵਾਰ ਮੁੜ੍ਹ ਮੁਸੀਬਤ ‘ਚ ਫਸ ਗਿਆ ਹਨ। ਐਲੀ ਦੀ ਸੋਸ਼ਲ ਮੀਡੀਆ ‘ਤੇ ਇੱਕ ਤੇਜ਼ੀ ਨਾਲ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਹਵਾਈ ਫਾਇਰ ਕਰਦੇ ਨਜ਼ਰ ਆ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਵੀਡੀਓ ਲੁਧਿਆਣਾ ਦੇ ਪਿੰਡ ਰਾਮਪੁਰ ਦੀ ਹੈ , ਜਿਥੇ ਉਹ ਆਪਣੇ ਦੋਸਤ ਭੁਪਿੰਦਰ ਦਾ ਜਨਮਦਿਨ ਮਨਾ ਰਹੇ ਸਨ। ਜਿੱਥੇ ਮਾਂਗਟ ਨੇ ਆਪਣੇ ਦੋਸਤ ਦੇ ਪਿਤਾ ਦੀ ਗੁਰਵੰਤ ਦੀ ਲਾਇਸੈਂਸੀ ਬੰਦੂਕ ਲੈ ਲਈ ਅਤੇ ਹਵਾ ਵਿਚ ਫਾਇਰ ਕੀਤੇ। ਇਸ ਮਾਮਲੇ ‘ਚ ਐਲੀ ਮਾਂਗਟ, ਉਨ੍ਹਾਂ ਦੇ ਦੋਸਤ ਭੁਪਿੰਦਰ ਸਿੰਘ (30), ਦੋਸਤ ਦੇ ਪਿਤਾ ਗੁਰਵੰਤ ਸਿੰਘ (58) ਤੇ ਇੱਕ ਅਣਪਛਾਤੇ ਸਾਥੀ ਵਿਰੁੱਧ ਵੀ ਐਫਆਈਆਰ ਦਰਜ ਕੀਤੀ ਗਈ ਹੈ। ਬੁੱਧਵਾਰ ਸ਼ਾਮ ਤੱਕ ਸਾਹਨੇਵਾਲ ਪੁਲਿਸ ਨੇ ਗੁਰਵੰਤ ਨੂੰ ਗ੍ਰਿਫਤਾਰ ਕਰ ਲਿਆ ਅਤੇ 12 ਬੋਰ ਦੀ ਲਾਇਸੈਂਸੀ ਬੰਦੂਕ ਬਰਾਮਦ ਕੀਤੀ, ਜਿਸ ਦੀ ਵਰਤੋਂ ਗਾਇਕ ਨੇ ਹਵਾ ਵਿੱਚ ਗੋਲੀਆਂ ਚਲਾਉਣ ਲਈ ਕੀਤੀ ਸੀ। ਮਾਮਲਾ ਪੁਲਿਸ ਦੇ ਧਿਆਨ ਵਿਚ ਉਸ ਵੇਲੇ ਆਇਆ ਜਦੋਂ ਜਸ਼ਨ ਮਨਾਉਣ ਦੀ ਗੋਲੀਬਾਰੀ ਦੀ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ।

Real Estate