ਅਮਿਤ ਸ਼ਾਹ ਦਾ ਦਾਅਵਾ ‘ਕਸ਼ਮੀਰ ‘ਚ 5 ਅਗਸਤ ਤੋਂ ਬਾਅਦ ਪੁਲਿਸ ਫਾਇਰਿੰਗ ਵਿੱਚ ਕੋਈ ਮੌਤ ਨਹੀਂ ਹੋਈ’ !

1243

ਰਾਜ ਸਭਾ ਵਿੱਚ ਬੁੱਧਵਾਰ ਨੂੰ ਵਿਰੋਧੀ ਧਿਰ ਨੇ ਜੰਮੂ-ਕਸ਼ਮੀਰ ਦੇ ਹਾਲਾਤ ਦਾ ਮੁੱਦਾ ਚੁੱਕਿਆ। ਇਸ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ 5 ਅਗਸਤ ਤੋਂ ਬਾਅਦ ਪੁਲਿਸ ਫਾਇਰਿੰਗ ਵਿੱਚ ਕਿਸੇ ਵੀ ਵਿਅਕਤੀ ਦੀ ਮੌਤ ਨਹੀਂ ਹੋਈ ਅਤੇ ਪੱਥਰਬਾਜ਼ੀ ਦੀ ਘਟਨਾ ਵਿੱਚ ਕਮੀ ਆਈ ਹੈ।ਉਨ੍ਹਾਂ ਨੇ ਕਿਹਾ ਕਿ ਧਾਰਾ 144 ਦੇ ਤਹਿਤ ਮਨਾਹੀ ਦੇ ਹੁਕਮ ਵਾਦੀ ਵਿੱਚ ਸਿਰਫ਼ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਕੁਝ ਖਾਸ ਇਲਾਕਿਆਂ ਵਿੱਚ ਹੀ ਹਨ।ਇਸ ਦੌਰਾਨ ਉਨ੍ਹਾਂ ਨੇ ਕਿਹਾ, “ਸਕੂਲਾਂ ਵਿੱਚ ਪਰੀਖਿਆਵਾਂ ਰੈਗੁਲਰ ਲਈਆਂ ਜਾ ਰਹੀਆਂ ਹਨ। 11ਵੀਂ ਦੇ 50,537 ਵਿੱਚੋਂ 50,272 ਯਾਨਿ ਕਿ 99।48 ਫੀਸਦ ਵਿਦਿਆਰਥੀਆਂ ਨੇ ਤੇ 10ਵੀਂ ਦੇ 99।7 ਫੀਸਦ ਵਿਦਿਆਰਥੀਆਂ ਨੇ ਪਰੀਖਿਆ ਦਿੱਤੀ ਹੈ। ਵਾਦੀ ਦੇ ਸਾਰੇ ਹਸਪਤਾਲ ਖੁੱਲ੍ਹੇ ਹਨ।”ਪੈਟਰੋਲ, ਡੀਜ਼ਲ, ਕੈਰੋਸੀਨ, ਐਲਪੀਜੀ ਅਤੇ ਚੌਲਾਂ ਵਿੱਚ ਬੀਤੇ ਸਾਲ ਦੀ ਤੁਲਨਾ ਵਿੱਚ 8 ‘ਚੋਂ 16 ਫੀਸਦ ਦਾ ਵਾਧਾ ਹੋਇਆ ਹੈ। 22 ਲੱਖ ਮੀਟ੍ਰਿਕ ਟਨ ਸੇਬ ਉਤਪਾਦਨ ਦੀ ਉਮੀਦ ਹੈ। ਸਾਰੀਆਂ ਲੈਂਡਲਾਈਨ ਸੇਵਾਵਾਂ ਚੱਲ ਰਹੀਆਂ ਹਨ। ਦੁਕਾਨਾਂ ਵੀ ਲਗਾਤਾਰ ਖੁੱਲ੍ਹੀਆਂ ਰਹਿ ਰਹੀਆਂ ਹਨ।”
ਗੁਲਾਮ ਨਬੀ ਆਜ਼ਾਦ ਨੇ ਪੁੱਛਿਆ ਕਿ ਕਸ਼ਮੀਰ ਵਿੱਚ ਸਾਢੇ ਤਿੰਨ ਮਹੀਨਿਆਂ ਤੋਂ ਇੰਟਰਨੈਟ ‘ਤੇ ਪਾਬੰਦੀ ਹੈ, ਇਹ ਇਤਿਹਾਸਕ ਹੈ।ਇਸ ‘ਤੇ ਅਮਿਤ ਸ਼ਾਹ ਨੇ ਕਿਹਾ, “ਅੱਜ ਦੇ ਜ਼ਮਾਨੇ ਵਿੱਚ ਇੰਟਰਨੈਟ ਸੂਚਨਾ ਲਈ ਬਹੁਤ ਜ਼ਰੂਰੀ ਮਾਧਿਅਮ ਹੈ, ਉਸ ਨੂੰ ਜਲਦੀ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ।” “ਪੂਰੇ ਦੇਸ ਵਿੱਚ 90 ਦੇ ਦਹਾਕੇ ਵਿੱਚ ਮੋਬਾਈਲ ਆਇਆ ਪਰ ਕਸ਼ਮੀਰ ਵਿੱਚ ਇਸ ਨੂੰ ਸਾਲ 2003 ਵਿੱਚ ਭਾਰਤੀ ਜਨਤੀ ਪਾਰਟੀ ਦੀ ਸਰਕਾਰ ਨੇ ਸ਼ੁਰੂ ਕੀਤਾ। ਉਸ ਤੋਂ ਪਹਿਲਾਂ ਇਸ ਨੂੰ ਸੁਰੱਖਿਆ ਕਾਰਨਾਂ ਕਰਕੇ ਸ਼ੁਰੂ ਨਹੀਂ ਕੀਤਾ ਗਿਆ ਸੀ। ਇੰਟਰਨੈੱਟ ਨੂੰ ਵੀ ਕਈ ਸਾਲਾਂ ਤੱਕ ਰੋਕਿਆ ਗਿਆ, 2002 ਵਿੱਚ ਹੀ ਉੱਥੇ ਇੰਟਰਨੈਟ ਨੂੰ ਇਜਾਜ਼ਤ ਦਿੱਤੀ ਗਈ।” “ਇਹ ਗੱਲ ਠੀਕ ਹੈ ਕਿ ਇਹ ਸੂਚਨਾ ਦਾ ਬਹੁਤ ਅਹਿਮ ਸਾਧਨ ਹੈ ਪਰ ਜਦੋਂ ਦੇਸ ਦੀ ਸੁਰੱਖਿਆ ਦਾ ਸਵਾਲ ਹੋਵੇ, ਜੰਮੂ-ਕਸ਼ਮੀਰ ਦੇ ਨਾਗਰਿਕਾਂ ਦੀ ਸੁਰੱਖਿਆ ਦਾ ਸਵਾਲ ਹੋਵੇ ਅਤੇ ਅੱਤਿਵਾਦ ਦੇ ਖਿਲਾਫ਼ ਲੜਾਈ ਦਾ ਸਵਾਲ ਹੋਵੇ ਤਾਂ ਸਾਨੂੰ ਕਿਤੇ ਨਾ ਕਿਤੇ ਆਪਣੀ ਤਰਜੀਹ ਤੈਅ ਕਰਨੀ ਪੈਂਦੀ ਹੈ ਅਤੇ ਜਿਵੇਂ ਹੀ ਉੱਥੋਂ ਦੇ ਪ੍ਰਸ਼ਾਸਨ ਨੂੰ ਠੀਕ ਲੱਗੇਗਾ ਅਸੀਂ ਉਸ ‘ਤੇ ਮੁੜ ਵਿਚਾਰ ਕਰਾਂਗੇ।” ਅਮਿਤ ਸ਼ਾਹ ਤੋਂ ਜਦੋਂ ਪੁੱਛਿਆ ਗਿਆ ਕਿ ਕਸ਼ਮੀਰ ਵਿੱਚ ਹਾਲਾਤ ਕਦੋਂ ਆਮ ਹੋਣਗੇ ਤਾਂ ਉਨ੍ਹਾਂ ਕਿਹਾ ਕਿ ਪੂਰੇ ਹਾਲਾਤ ਆਮ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ, “ਉੱਥੇ ਹਾਲਾਤ ਆਮ ਹੀ ਹਨ। ਇਸ ਦੇ ਬਾਰੇ ਕਈ ਸ਼ੱਕ ਫੈਲਾਏ ਜਾ ਰਹੇ ਹਨ। ਮੈਂ ਪੂਰੀ ਹਾਲਤ ਦੇ ਆਮ ਹੋਣ ਬਾਰੇ ਦੱਸਣਾ ਚਾਹੁੰਦਾ ਹਾਂ।” “ਜਿੱਥੇ ਤੱਕ ਕਾਨੂੰਨ ਵਿਵਸਥਾ ਦਾ ਸਵਾਲ ਹੈ, 5 ਅਗਸਤ ਤੋਂ ਬਾਅਦ ਪੁਲਿਸ, ਫਾਇਰਿੰਗ ਵਿੱਚ ਕਿਸੇ ਵੀ ਵਿਅਕਤੀ ਦੀ ਮੌਤ ਨਹੀਂ ਹੋਈ। 195 ਪੁਲਿਸ ਸਟੇਸ਼ਨ ਤੋਂ ਸੀਆਰਪੀਸੀ 144 ਹਟਾ ਦਿੱਤੀ ਗਈ ਹੈ। ਪੱਥਰਬਾਜ਼ੀ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ।” ਉਨ੍ਹਾਂ ਕਿਹਾ ਕਸ਼ਮੀਰ ਵਿੱਚ ਲਾਈਆਂ ਗਈਆਂ ਸਾਰੀਆਂ ਪਾਬੰਦੀਆਂ ਕਾਮਯਾਬ ਹੋਈਆਂ ਹਨ। ਪੱਥਰਬਾਜ਼ੀ ਦੇ ਮਾਮਲੇ ਵੀ ਪਿਛਲੇ ਸਾਲ ਨਾਲ ਘਟੇ ਹੋਣ ਦਾ ਉਨ੍ਹਾਂ ਨੇ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਸਾਲ 2018 ਵਿੱਚ ਪੱਥਰਬਾਜ਼ੀ ਦੇ 802 ਮਾਮਲੇ ਦਰਜ ਕੀਤੇ ਗਏ ਸਨ ਜਦੋਂਕਿ 2018 ਵਿੱਚ ਇਹ ਘੱਟ ਕੇ 802 ਹੀ ਰਹਿ ਗਏ ਹਨ।ਕਸ਼ਮੀਰ ਵਿੱਚ ਆਮ ਹਾਲਾਤ ਬਾਰੇ ਗੱਲ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਉਰਦੂ ਅਤੇ ਅੰਗਰੇਜ਼ੀ ਤੇ ਉਰਦੂ ਦੇ ਅਖ਼ਬਾਰ ਤੇ ਸਾਰੇ ਟੀਵੀ ਚੈਨਲ ਕੰਮ ਕਰ ਰਹੇ ਹਨ ਅਤੇ ਅਖ਼ਬਾਰਾਂ ਦੀ ਸਰਕੂਲੇਸ਼ਨ ਵੱਧ ਗਈ ਹੈ। “ਕੋਰਟ ਵੀ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ। ਅਦਾਲਤਾਂ ਵਿੱਚ 36, 192 ਮਾਮਲਿਆਂ ਦੀ ਸੁਣਵਾਈ ਹੋਈ ਹੈ। ਇੱਥੋਂ ਤੱਕ ਕਿ ਬਲਾਕ ਵਿਕਾਸ ਕੌਂਸਲ ਦੀਆਂ ਚੋਣਾਂ ਵੀ ਸ਼ਾਂਤੀ ਨਾਲ ਵਾਪਰੀਆਂ ਹਨ।”
ਰਾਜ ਸਭਾ ਸੰਸਦ ਮੈਂਬਰ ਨਜ਼ੀਰ ਅਹਿਮਤ ਨੇ ਤਿੰਨ ਮਹੀਨਿਆਂ ਤੋਂ ਜੰਮੂ-ਕਸ਼ਮੀਰ ਵਿੱਚ ਸਿੱਖਿਆ ਸੇਵਾਵਾਂ ਦੇ ਪ੍ਰਭਾਵਿਤ ਹੋਣ ਅਤੇ ਹਸਪਤਾਲਾਂ ਵਿੱਚ ਦਵਾਈਆਂ ਦੀ ਕਮੀ ਨੂੰ ਲੈ ਕੇ ਸਵਾਲ ਪੁੱਛੇ। ਇਸ ਬਾਰੇ ਅਮਿਤ ਸ਼ਾਹ ਨੇ ਕਿਹਾ, “ਹਸਪਤਾਲਾਂ ਵਿੱਚ ਦਵਾਈਆਂ ਦੀ ਕੋਈ ਕਮੀ ਨਹੀਂ ਹੈ। ਮੋਬਾਈਲ ਦਵਾਈਆਂ ਦੀ ਵੈਨ ਸ਼ੁਰੂ ਕੀਤੀ ਗਈ ਹੈ। ਹਸਪਤਾਲਾਂ ਵਿੱਚ ਵੀ ਦਵਾਈਆਂ ਪੂਰੀ ਗਿਣਤੀ ਵਿੱਚ ਹਨ ਅਤੇ ਲੋਕ ਵੀ ਹਸਪਤਾਲ ਪਹੁੰਚ ਰਹੇ ਹਨ। ਸਿਹਤ ਨੂੰ ਲੈ ਕੇ ਉੱਥੋਂ ਦੀ ਸਰਕਾਰ ਨੇ ਪੂਰੇ ਪ੍ਰਬੰਧ ਕੀਤੇ ਹਨ।”
ਅਮਿਤ ਸ਼ਾਹ ਨੇ ਕਿਹਾ, “ਸ੍ਰੀਨਗਰ ਵਿੱਚ ਸਤੰਬਰ 2019 ਵਿੱਚ 7।67 ਲੱਖ ਲੋਕ ਓਪੀਡੀ ਅਤੇ ਅਕਤੂਬਰ ਵਿੱਚ 7।91 ਲੱਖ ਆਏ ਸਨ। ਕਿਤੇ ਵੀ ਸਿਹਤ ਸਮੱਸਿਆ ਨਹੀਂ ਹੈ।”
“ਜੇ ਕਿਸੇ ਦੂਰ ਦੁਰਾਡੇ ਖ਼ੇਤਰ ਵਿੱਚ ਸਿਹਤ ਸੰਭਾਲ ਦੀ ਕੋਈ ਘਾਟ ਹੈ ਤਾਂ ਤੁਸੀਂ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ, ਸੇਵਾਵਾਂ 24 ਘੰਟਿਆਂ ਦੇ ਅੰਦਰ ਮੁਹੱਈਆ ਕਰਵਾਈਆਂ ਜਾਣਗੀਆਂ।”
ਅਮਿਤ ਸ਼ਾਹ ਨੇ ਕਿਹਾ, “ਵੱਡੀ ਗਿਣਤੀ ਵਿੱਚ ਸੇਬ ਬਾਹਰ ਨਿਕਲ ਚੁੱਕੇ ਹਨ। 22 ਲੱਖ ਮੀਟਰਿਕ ਟਨ ਸੇਬ ਦੇ ਉਤਪਾਦਨ ਦੀ ਸੰਭਵਾਨਾ ਹੈ। ਪੂਰੇ ਸੇਬ ਦੇ ਬਾਹਰ ਨਿਕਲਣ ਦਾ ਪ੍ਰਬੰਧ ਹੋ ਚੁੱਕਿਆ ਹੈ। ਨਾਫ਼ੇਡ ਨੇ ਖ਼ਰੀਦ ਦਾ ਪ੍ਰਬੰਧ ਵੀ ਕੀਤਾ ਹੈ।”ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ ਬਿਆਨ ‘ਤੇ ਗੁਲਾਮ ਨਬੀ ਆਜ਼ਾਦ ਨੇ ਕਿਹਾ, “ਇੰਝ ਜਾਪਦਾ ਹੈ ਜਿਵੇਂ ਗ੍ਰਹਿ ਮੰਤਰੀ ਕਿਸੇ ਹੋਰ ਸੂਬੇ ਦੇ ਅੰਕੜੇ ਦੱਸ ਰਹੇ ਹਨ।”

Real Estate