ਕੈਨੇਡਾ ‘ਚ ਵਿਦਿਆਰਥਣ ਨਾਲ ਛੇੜਛਾੜ ਕਰਨ ਵਾਲੇ ਪੰਜਾਬੀ ਨੌਜਵਾਨ ਤੇ ਦੋਸ਼

1561

ਅੰਤਰਰਾਸ਼ਟਰੀ ਵਿਦਿਆਰਥਣ ਨਾਲ ਸਰੀਰਕ ਛੇੜਛਾੜ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ਾਂ ਵਿੱਚ ਬਰੈਂਪਟਨ ਦੇ 28 ਸਾਲਾਂ ਗੁਰਪਿੰਦਰ ਸਿੰਘ ਨੂੰ ਪੁਲਿਸ ਵੱਲੋਂ ਚਾਰਜ਼ ਕੀਤਾ ਗਿਆ ਹੈ । ਗੁਰਪਿੰਦਰ ਸਿੰਘ ਤੇ ਅੰਤਰਰਾਸ਼ਟਰੀ ਵਿਦਿਆਰਥਣ ਨੂੰ ਬੈੰਕ ਅਕਾਊਂਟ ਖੋਲਣ ਦਾ ਝਾਂਸਾ ਦੇਕੇ ਇੱਕ ਹੋਟਲ ਵਿੱਚ ਬੁਲਾਕੇ ਇਤਰਾਜ਼ਯੋਗ ਤਸਵੀਰਾਂ ਖਿੱਚਣ, ਜਾਨੋ ਮਾਰਨ ਦੀਆਂ ਧਮਕੀਆਂ ਦੇਣ ਤੇ ਸਰੀਰਕ ਛੇੜਛਾੜ ਕਰਨ ਦੇ ਦੋਸ਼ ਪੁਲਿਸ ਵੱਲੋਂ ਲਗਾਏ ਗਏ ਹਨ। ਪੁਲਿਸ ਨੂੰ ਸ਼ੱਕ ਹੈ ਕਿ ਦੋਸ਼ੀ ਵੱਲੋਂ ਹੋਰ ਕੁੜੀਆਂ ਨੂੰ ਵੀ ਸ਼ਿਕਾਰ ਬਣਾਇਆ ਗਿਆ ਹੋ ਸਕਦਾ ਹੈ। ਦੋਸ਼ੀ ਸਬੰਧੀ ਹੋਰ ਕੋਈ ਵੀ ਜਾਣਕਾਰੀ ਹੋਵੇ ਪੁਲਿਸ 416-808-7474 ਨੰਬਰ ਜਾਰੀ ਕੀਤਾ ਹੈ।

Real Estate