ਸੰਗਰੂਰ ਦੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਲਈ 20 ਲੱਖ ਦਾ ਮੁਆਵਜ਼ਾ ਤੇ ਸਰਕਾਰੀ ਨੌਕਰੀ

924

ਪੰਜਾਬ ਦੇ ਸੰਗਰੂਰ ਲਾਗਲੇ ਪਿੰਡ ਚੰਗਾਲੀਵਾਲਾ ਦੇ ਦਲਿਤ ਨੌਜਵਾਨ ਜਗਮੇਲ ਸਿੰਘ (37) ਦੀ ਮੌਤ ਤੋਂ ਬਾਅਦ ਆਮ ਸਥਾਨਕ ਨਿਵਾਸੀਆਂ ’ਚ ਡਾਢਾ ਰੋਹ ਤੇ ਰੋਸ ਪਾਇਆ ਜਾ ਰਿਹਾ ਸੀ। ਪਿੰਡ ਚੰਗਾਲੀਵਾਲ ਵਿਖੇ ਕੁਝ ਵਿਅਕਤੀਆਂ ਵਲੋਂ ਦਲਿਤ ਨੌਜਵਾਨ ਦੀ ਕੁੱਟ-ਮਾਰ ਮਗਰੋਂ ਹੋਈ ਮੌਤ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੱਲ੍ਹ ਸ਼ਾਮੀਂ ਪੀਜੀਆਈ ਚੰਡੀਗੜ੍ਹ ਵਿਖੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ। ਇਸੇ ਦੌਰਾਨ ਅੱਜ ਮ੍ਰਿਤਕ ਦਲਿਤ ਨੌਜਵਾਨ ਦਾ ਪੀੜਤ ਪਰਿਵਾਰ ਸਸਕਾਰ ਕਰਨ ਲਈ ਮ੍ਰਿਤਕ ਦੇਹ ਨਹੀਂ ਲੈ ਕਿਹਾ ਸੀ ਪਰ ਆਖ਼ਰਕਾਰ ਪੰਜਾਬ ਸਰਕਾਰ ਦਾ ਪੀੜਤ ਪਰਿਵਾਰ ਨਾਲ ਸਮਝੌਤਾ ਹੋ ਗਿਆ ਹੈ। ਸਮਝੌਤੇ ਅਨੁਸਾਰ ਪੰਜਾਬ ਸਰਕਾਰ ਪੀੜਤ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ, ਪੀੜਤ ਪਰਿਵਾਰ ਦੀ ਪਤਨੀ ਨੂੰ ਸਰਕਾਰੀ ਨੌਕਰੀ, ਰਿਹਾਇਸ਼ੀ ਮਕਾਨ ਲਈ ਇੱਕ ਲੱਖ ਪੰਚੀ ਹਜ਼ਾਰ ਰੁਪਏ, 6 ਮਹੀਨਿਆਂ ਦਾ ਰਾਸ਼ਨ, ਭੋਗ ਦਾ ਸਾਰਾ ਖ਼ਰਚ ਸਰਕਾਰੀ, ਦੋਸ਼ੀਆਂ ਵਿਰੁੱਧ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ।

Real Estate