ਸੁਬੇਗ ਸਿੰਘ ਦੀ 2 ਦਹਾਕਿਆਂ ਮਗਰੋਂ ਰਿਹਾਈ

1019

ਪਟਿਆਲਾ ਜਿਲ੍ਹੇ ਦੇ ਪਿੰਡ ਸਹੂਰੋਂ ਦੇ ਸੁਬੇਗ ਸਿੰਘ ਨੂੰ ਸੋਮਵਾਰ ਦੇਰ ਸ਼ਾਮ ਰਿਹਾਅ ਕਰ ਦਿੱਤਾ ਗਿਆ। ਉਹ ਸਾਲ 1995 ਵਿੱਚ ਹੋਏ ਇੱਕ ਕਤਲ ਅਤੇ 2004 ਵਿੱਚ ਚਰਚਿਤ ਬੜੈਲ ਜੇਲ੍ਹ ਕਾਂਡ ਨਾਲ ਜੁੜੇ ਮਾਮਲਿਆਂ ਵਿੱਚ ਕੈਦ ਕੱਟ ਰਹੇ ਸਨ। ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਢਾਈ ਦਾਹਾਕਿਆਂ ਲਈ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਰਹਿ ਚੁੱਕੇ ਸੁਬੇਗ ਦੇ ਸਾਥੀ ਨੰਦ ਸਿੰਘ ਸੂਹਰੋਂ ਦੀ ਪਿਛਲੇ ਹਫ਼ਤੇ ਹੀ ਰਿਹਾਈ ਹੋ ਚੁੱਕੀ ਹੈ। ਉਹ ਬਚਨ ਸਿੰਘ ਨਾਮ ਦੇ ਵਿਅਕਤੀ ਦੇ ਕਤਲ ਦੀ ਸਜ਼ਾ ਪੂਰੀ ਕਰ ਰਹੇ ਸਨ ਕਿ ਬੁੜੈਲ ਜੇਲ੍ਹ ਕਾਂਡ ਵਿੱਚ ਉਨ੍ਹਾਂ ਦਾ ਨਾਂ ਆ ਗਿਆ। ਜਿਸ ਵਿੱਚ ਬੇਅੰਤ ਸਿੰਘ ਕਤਲ ਕਾਂਡ ਦੇ ਮੁਲਜ਼ਮ ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ ਤੇ ਇੱਕ ਹੋਰ ਕੈਦੀ ਫ਼ਰਾਰ ਹੋ ਗਏ ਸਨ।

Real Estate