ਪਾਕਿਸਤਾਨ ਦੇ ਸਾਬਕਾ ਜਨਰਲ ਪਰਵੇਜ਼ ਮੁਸ਼ੱਰਫ ਖ਼ਿਲਾਫ਼ ਚੱਲ ਰਹੇ ਰਾਜਧ੍ਰੋਹ ਦੇ ਮਾਮਲੇ ਵਿੱਚ ਇੱਕ ਵਿਸ਼ੇਸ਼ ਅਦਾਲਤ ਨੇ ਮੰਗਲਵਾਰ ਨੂੰ ਫੈਸਲਾ ਸੁਰੱਖਿਅਤ ਰੱਖ ਲਿਆ ਹੈ । ਪਾਕਿਸਤਾਨ ਦੀ ਅਦਾਲਤ ਇਸ ਮਾਮਲੇ ‘ਚ ਆਪਣਾ ਫੈਸਲਾ 28 ਨਵੰਬਰ ਨੂੰ ਸੁਣਾਏਗੀ। ਪਾਕਿਸਤਾਨ ਦੀ ਪੀਐਮਐਲ-ਐਨ ਸਰਕਾਰ ਨੇ 2013 ਵਿੱਚ 76 ਸਾਲਾ ਸਾਬਕਾ ਫੌਜ ਮੁਖੀ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਮੁਸ਼ੱਰਫ ਉੱਤੇ ਨਵੰਬਰ 2007 ਵਿੱਚ ਇੱਕ ਵਾਧੂ ਸੰਵਿਧਾਨਕ ਐਮਰਜੈਂਸੀ ਲਾਉਣ ਦਾ ਇਲਜ਼ਾਮ ਹੈ। ਜਸਟਿਸ ਵਕਾਰ ਅਹਿਮਦ ਸੇਠ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਟ੍ਰਿਬਿਊਨਲ ਨੇ ਮਾਮਲੇ ਦੀ ਸੁਣਵਾਈ ਕੀਤੀ। ਅਦਾਲਤ ਨੇ ਫੈਸਲਾ ਸੁਰੱਖਿਅਤ ਕਰਦਿਆਂ ਮੁਸ਼ੱਰਫ ਦੇ ਵਕੀਲ ਨੂੰ 26 ਨਵੰਬਰ ਤੱਕ ਅੰਤਮ ਦਲੀਲਾਂ ਪੇਸ਼ ਕਰਨ ਦਾ ਵੀ ਨਿਰਦੇਸ਼ ਦਿੱਤਾ।ਪਾਕਿਸਤਾਨੀ ਅਖਬਾਰ ਡਾਅਨ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਜੇ ਮੁਸ਼ੱਰਫ ਨੂੰ ਇਸ ਕੇਸ ਵਿੱਚ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਮੁਸ਼ੱਰਫ ਪਾਕਿਸਤਾਨ ਦੇ ਇਤਿਹਾਸ ਦੇ ਪਹਿਲਾ ਸੈਨਾ ਮੁਖੀ ਹਨ ਜਿਨ੍ਹਾਂ ‘ਤੇ 31 ਮਾਰਚ, 2014 ਨੂੰ ਦੇਸ਼ਧ੍ਰੋਹ ਦਾ ਇਲਜ਼ਾਮ ਲੱਗਿਆ ਹੈ।
ਪਾਕਿਸਤਾਨ ਦੇ ਸਾਬਕਾ ਜਨਰਲ ਨੂੰ ਹੋ ਸਕਦੀ ਹੈ ਕੋਈ ਵੱਡੀ ਸਜ਼ਾ !
Real Estate