ਜਲਦ ਹੋ ਸਕਦੀ ਹੈ ਰੋਮੀ ਦੀ ਭਾਰਤ ਹਵਾਲਗੀ : ਅਦਾਲਤ ਵੱਲੋਂ ਹਰੀ ਝੰਡੀ

1224

ਹਾਂਗਕਾਂਗ ਵਿਚ ਗ੍ਰਿਫਤਾਰ ਕੀਤੇ ਰਮਨਜੀਤ ਸਿੰਘ ਰੋਮੀ ਦੀ ਭਾਰਤ ਹਵਾਲਗੀ ਨੂੰ ਅਦਾਲਤ ਨੇ ਹਰੀ ਝੰਡੀ ਦੇ ਦਿੱਤੀ ਹੈ। ਹੁਣ ਇਸ ਸਬੰਧੀ ਹਾਂਗਕਾਂਗ ਮੁੱਖੀ ਤੋ ਸਹੀ ਪੁਵਾਉਣਾ ਬਾਕੀ ਹੈ। ਰੋਮੀ ਤੇ ਨਾਭਾ ਜੇਲ ਬ੍ਰੇਕ ਸਮੇਤ ਅੱਤਵਾਦੀ ਗਤੀਵਿਧੀਆਂ ਵਿਚ ਅਸਿਧੇ ਢੰਗ ਨਾਲ ਸਾਮਲ ਹੋਣ ਦੇ ਦੋਸ਼ ਹਨ ਅਤੇ ਭਾਰਤ ਪਿਛਲੇ ਲੰਮੇ ਸਮੇਂ ਤੋ ਉਸ ਦੀ ਹਵਾਲਗੀ ਦੀ ਲੜਾਈ ਹਾਂਗਕਾਂਗ ਦੀ ਅਦਾਲਤ ਵਿਚ ਲੜ ਰਿਹਾ ਸੀ। ਰੋਮੀ ਦੇ ਵਕੀਲ ਦਾ ਕਹਿਣਾ ਸੀ ਕਿ ਉਸ ਦੇ ਮਨੱਖੀ ਹੱਕਾਂ ਦੀ ਰੱਖਿਆ ਭਾਰਤ ਵਿਚ ਨਹੀ ਹੋਣੀ ਤੇ ਉੁਸ ਨੂੰ ਅਣਮਨੁੱਖੀ ਵਰਤਾਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਉਸ ਦੇ ਵਕੀਲ ਦੇ ਮੀਡੀਆਂ ਨਾਲ ਗੱਲਵਾਤ ਕਰਦੇ ਹੋਏ ਕਿਹਾ ਉਹ ਹਵਾਲਗੀ ਰੋਕਣ ਲਈ ਸਭ ਯਤਨ ਕਰਦੇ ਰਹਿਣਗੇ। ਉਸ ਨੇ ਕਿਹਾ ਕਿ ਰੋਮੀ ਨੂੰ ਭਾਰਤ ਖਾਲਿਸਤਾਨ ਦਾ ਹਮਾਇਤੀ ਹੋਣ ਲਈ ਸਜਾ ਦੇਣਾ ਚਹੁੰਦਾ ਹੈ।ਯਾਦ ਰਹੇ ਰੋਮੀ ਫਰਵਰੀ 2018 ਵਿਚ ਇਕ ਲੁੱਟ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਇਹ ਮਾਮਲਾ ਬਾਅਦ ਵਿਚ ਪੁਲੀਸ ਨੇ ਵਾਪਸ ਲੈ ਲਿਆ ਸੀ । ਉਸ ਦੀ ਭਾਰਤ ਵੱਲੋਂ ਕੀਤੀ ਹਵਾਲਗੀ ਦੀ ਮੰਗ ਕਾਰਨ ਉਸ ਨੂੰ ਜੇਲ ਵਿਚ ਰਹਿਣਾ ਪੈ ਰਿਹਾ ਹੈ।

Real Estate