ਸਰਬੱਤ ਦਾ ਭਲਾ ਟਰੱਸਟ ਹੁਣ ਕਰਤਾਰਪੁਰ ਸਾਹਿਬ ਜਾਣ ਦੇ ਚਾਹਵਾਨਾਂ ਦੇ ਫਾਰਮ ਭਰਨ ਦੀ ਨਿਸ਼ਕਾਮ ਸੇਵਾ ਕਰੇਗਾ

399

ਮੁਫ਼ਤ ਫਾਰਮ ਭਰਨ ਲਈ ਹਰ ਜ਼ਿਲ੍ਹੇ ‘ਚ ਲਾਏ ਜਾਣਗੇ ਵਿਸ਼ੇਸ਼ ਕੈਂਪ
ਸ਼ਰਧਾਲੂਆਂ ਦੇ ਹੋ ਰਹੇ ਬੇਲੋੜੇ ਖ਼ਰਚ ਤੇ ਖੱਜਲ ਖ਼ੁਆਰੀ ਨੂੰ ਵੇਖਦਿਆਂ ਲਿਆ ਫ਼ੈਸਲਾ : ਡਾ. ਓਬਰਾਏ

ਸੁਲਤਾਨਪੁਰ ਲੋਧੀ/ਕਪੂਰਥਲਾ ,16 ਨਵੰਬਰ ( ਕੌੜਾ) – ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ (ਪਾਕਿ।) ਦੇ ਦਰਸ਼ਨਾਂ ਲਈ ਆਪਣੇ ਖਰਚੇ ਤੇ ਨਾ ਜਾ ਸਕਣ ਵਾਲੇ ਸ਼ਰਧਾਲੂਆਂ ਦਾ ਖਰਚ ਆਪਣੇ ਕੋਲੋਂ ਕਰਨ ਦਾ ਪਹਿਲਾਂ ਹੀ ਐਲਾਨ ਕਰ ਚੁੱਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਸਰਪ੍ਰਸਤੀ ਕਰਨ ਵਾਲੇ ਨਾਂਮਵਰ ਸਮਾਜ ਸੇਵਕ ਡਾ. ਐੱਸਪੀ ਸਿੰਘ ਓਬਰਾਏ ਹੁਣ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਲੋਕਾਂ ਦੀ ਸਾਰੀ ਕਾਗਜ਼ੀ ਕਾਰਵਾਈ ਭਰਨ ਦੇ ਕੰਮ ਦੀ ਜਿੰਮੇਵਾਰੀ ਚੁੱਕੀ ਹੈ । ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ।ਐੱਸ।ਪੀ।ਸਿੰਘ ਓਬਰਾਏ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਬਹੁਤ ਸਾਰੇ ਥਾਵਾਂ ਤੇ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਨੂੰ ਆਪਣੀ ਕਾਗਜ਼ੀ ਕਾਰਵਾਈ ਮੁਕੰਮਲ ਕਰਨ ਲਈ ਜਿੱਥੇ ਫਾਰਮ ਆਦਿ ਭਰਨ ਲਈ ਖੁੱਲ੍ਹ ਚੁੱਕੀਆਂ ਦੁਕਾਨਾਂ ਤੇ ਲੋੜ ਤੋਂ ਵੱਧ ਪੈਸੇ ਖਰਚ ਕਰਨੇ ਪੈ ਰਹੇ ਹਨ ਉੱਥੇ ਹੀ ਜਾਣਕਾਰੀ ਦੀ ਘਾਟ ਹੋਣ ਕਾਰਨ ਉਨ੍ਹਾਂ ਦੀ ਬੇਲੋੜੀ ਖੱਜਲ ਖੁਆਰੀ ਵੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਦੀ ਇਸ ਮੁਸ਼ਕਲ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਫੈਸਲਾ ਲਿਆ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 1 ਦਸੰਬਰ ਤੋਂ ਸੂਬੇ ਵਿਚਲੇ ਆਪਣੇ ਸਾਰੇ ਹੀ ਜ਼ਿਲ੍ਹਾ ਦਫ਼ਤਰਾਂ ਅੰਦਰ ਇਹ ਫਾਰਮ ਭਰਨ ਦੀ ਨਿਸ਼ਕਾਮ ਸੇਵਾ ਅਰੰਭਨ ਤੋਂ ਇਲਾਵਾ ਹਰ ਜ਼ਿਲ੍ਹੇ ਅੰਦਰ ਸ਼ਰਧਾਲੂਆਂ ਦੀ ਸਹੂਲਤ ਲਈ ਟਰੱਸਟ ਵੱਲੋਂ ਹਰੇਕ ਮਹੀਨੇ ਵੱਖ-ਵੱਖ ਥਾਵਾਂ ਤੇ ਦੋ ਵਿਸ਼ੇਸ਼ ਕੈਂਪ ਵੀ ਲਾਏ ਜਾਣਗੇ। ਉਨ੍ਹਾਂ ਦਰਸ਼ਨ ਕਰਨ ਜਾਣ ਦੇ ਚਾਹਵਾਨ ਸ਼ਰਧਾਲੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਟਰੱਸਟ ਵੱਲੋਂ ਦਿੱਤੀ ਜਾ ਰਹੀ ਇਸ ਨਿਸ਼ਕਾਮ ਸੇਵਾ ਦਾ ਲਾਭ ਲੈਣ ਲਈ ਆਪੋ-ਆਪਣੇ ਜ਼ਿਲ੍ਹਿਆਂ ਅੰਦਰ ਬਣੀਆਂ ਟਰੱਸਟ ਦੀਆਂ ਇਕਾਈਆਂ ਦੇ ਅਹੁਦੇਦਾਰਾਂ ਨਾਲ ਸੰਪਰਕ ਕਰ ਸਕਦੇ ਹਨ ।

Real Estate