ਪੀਣ ਵਾਲੇ ਪਾਣੀ ਦੇ ਵੱਖ-ਵੱਖ ਸ਼ਹਿਰਾਂ ‘ਚ ਹਾਲਾਤ : ਦਿੱਲੀ ਦਾ ਪਾਣੀ ਸਭ ਤੋਂ ਮਾੜਾ

844

ਕੇਂਦਰ ਸਰਕਾਰ ਨੇ ਦਿੱਲੀ ਸਮੇਤ ਦੇਸ਼ ਭਰ ਦੇ 21 ਰਾਜਾਂ ਤੋਂ ਲਏ ਗਏ ਪੀਣ ਵਾਲੇ ਪਾਣੀ ਦੇ ਨਮੂਨਿਆਂ ਦੀ ਬਹੁਤਾ ਇੰਤਜ਼ਾਰ ਵਾਲੀ ਜਾਂਚ ਰਿਪੋਰਟ ਜਾਰੀ ਕੀਤੀ ਹੈ। ਸਰਕਾਰ ਵੱਲੋਂ ਜਾਰੀ ਕੀਤੀ ਗਈ ਪਾਣੀ ਦੀ ਰੈਕਿੰਗ ਦੀ ਸੂਚੀ ਵਿਚ ਪਹਿਲੇ ਨੰਬਰ ‘ਤੇ ਦੇਸ਼ ਦੀ ਆਰਥਕ ਰਾਜਧਾਨੀ ਮੰਨੀ ਜਾਂਦੀ ਮੁੰਬਈ ਰਹੀ ਹੈ। ਇਥੋਂ ਦਾ ਪਾਣੀ 10 ਮਾਪਦੰਡਾਂ ‘ਤੇ ਖਰ੍ਹਾ ਉਤਰਿਆ ਹੈ। 2-ਹੈਦਰਾਬਾਦ , 3-ਭੁਵਨੇਸ਼ਵਰ , 4-ਰਾਂਚੀ , 5-ਰਾਏਪੁਰ , 6-ਅਮਰਾਵਤੀ ,7-ਸ਼ਿਮਲਾ , 8-ਚੰਡੀਗੜ੍ਹ , 9-ਤ੍ਰਿਵੇਂਦਰਮ ,10-ਪਟਨਾ , 11-ਭੋਪਾਲ , 12-ਗੁਹਾਟੀ , 13-ਬੰਗਲੁਰੂ , 14- ਗਾਂਧੀ ਨਗਰ ,15-ਲਖਨ ,16-ਜੰਮੂ , 17-ਜੈਪੁਰ , 18-ਦੇਹਰਾਦੂਨ ,19-ਚੇਨਈ , 20-ਕੋਲਕਾਤਾ ਅਤੇ ਲਿਸਟ ਦੇ ਸਭ ਤੋਂ ਆਖੀਰ ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਦਾ ਨਾਂ ਆਇਆ ਹੈ।
ਕੇਂਦਰੀ ਖਪਤਕਾਰ ਮਾਮਲੇ ਤੇ ਖਾਧ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਇਸ ਨੇ ਪੂਰੇ ਦੇਸ਼ ਦਾ ਸਰਵੇ ਸਿਰਫ ਦਿੱਲੀ ਲਈ ਕੀਤਾ ਸੀ।ਪ੍ਰਦੂਸ਼ਣ ਨਾਲ ਜੂਝ ਰਹੀ ਦਿੱਲੀ ਲਈ ਇਕ ਹੋਰ ਮਾੜੀ ਖ਼ਬਰ ਹੈ। ਇਸ ਰਿਪੋਰਟ ਮੁਤਾਬਕ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਨੇ 21 ਸ਼ਹਿਰਾਂ ਦੀ ਇਸ ਰੈਂਕਿੰਗ ‘ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਦਾ ਮਤਲਬ ਹੈ ਕਿ ਦੇਸ਼ ‘ਚ ਪੀਣ ਲਈ ਸਭ ਤੋਂ ਵੱਧ ਸ਼ੁੱਧ ਪਾਣੀ ਮੁੰਬਈ ਦਾ ਹੈ। ਉੱਥੇ ਹੀ ਇਸ ਸੂਚੀ ‘ਚ ਆਖ਼ਰੀ ਥਾਂ ‘ਤੇ ਦੇਸ਼ ਦੀ ਰਾਜਧਾਨੀ ਦਿੱਲੀ ਹੈ। ਇੱਥੋਂ ਦਾ ਪਾਣੀ ਪੀਣ ਦੇ ਲਿਹਾਜ਼ ਨਾਲ ਬਿਲਕੁਲ ਖ਼ਰਾਬ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਪੀਣ ਵਾਲਾ ਪਾਣੀ ਅਤੇ ਪ੍ਰਦੂਸ਼ਣ ਹੈ। ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਦੀ ਤਿੰਨ ਪੜਾਵਾਂ ਵਿੱਚ ਜਾਂਚ ਕੀਤੀ ਜਾਵੇਗੀ। ਪਹਿਲੇ ਪੜਾਅ ਵਿੱਚ ਸਾਰੀਆਂ ਰਾਜਧਾਨੀਆਂ ਦੇ ਪਾਣੀ ਦੀ ਜਾਂਚ ਕੀਤੀ ਜਾਵੇਗੀ। ਦੂਜੇ ਪੜਾਅ ਵਿੱਚ, ਸਮਾਰਟ ਸਿਟੀ ਦੇ ਪਾਣੀ ਦੀ ਜਾਂਚ ਕੀਤੀ ਜਾਵੇਗੀ ਅਤੇ ਤੀਜੇ ਪੜਾਅ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਪੀਣ ਵਾਲੇ ਪਾਣੀ ਦੀ ਪਰਖ ਕੀਤੀ ਜਾਵੇਗੀ।

Real Estate