ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ

899

ਸ੍ਰੀ ਭਵ ਢਿੱਲੋਂ ਵੱਲੋਂ ਧਾਰਮਿਕ ਕਿਤਾਬਾਂ ਦੇ ਸੈਟ ਭੇਟ
ਔਕਲੈਂਡ 17 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਅੱਜ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਪੁਰਬ ਸਮਾਗਮ ਕਰਵਾਏ ਗਏ। ਬਹੁਤ ਸੋਹਣੀ ਸਜਾਵਟ, ਅਥਾਹ ਸ਼ਰਧਾ ਅਤੇ ਸੰਗਤਾਂ ਦੇ ਸੈਲਾਬ ਨੇ ਅੱਜ ਗੁਰਦੁਆਰਾ ਸਾਹਿਬਾਨ ਦੇ ਅੰਦਰ ਖੂਬ ਰੌਣਕ ਲਾਈ। ਅੱਜ ਸਵੇਰੇ ਪਹਿਲਾਂ ਸ੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਪਾਲ ਸਿੰਘ ਕਲਸੀ-ਭਾਈ ਗੁਰਨਾਮ ਸਿੰਘ ਨੇ ਪਹਿਲੇ ਪਾਤਿਸ਼ਾਹ ਦੀ ਬਾਣੀ ਦਾ ਬਹੁਤ ਹੀ ਸੁੰਦਰ ਗੁਣਗਾਣ ਕੀਤਾ। ਉਨ੍ਹਾਂ ਕੀਰਤਨ ਦੇ ਨਾਲ-ਨਾਲ ਕਥਾ ਵਿਚਾਰ ਵੀ ਕੀਤੀ। ਸ੍ਰੀਮਤੀ ਪਰਮਿੰਦਰ ਕੌਰ ਮਹਿਮੀ ਨੇ ਆਪਣੇ ਉਪਦੇਸ਼ਕ ਵਿਚਾਰ ਰੱਖੇ। ਭਾਈ ਕੁਲਵੰਤ ਸਿੰਘ ਖੈਰਾਬਾਦੀ ਨੇ ਇਕ ਸ਼ਬਦ ਨਾਲ ਹਾਜ਼ਰੀ ਲਗਵਾਈ। ਸ। ਮਲਕੀਅਤ ਸਿੰਘ ਸਹੋਤਾ ਨੇ ਵੀ ਇਕ ਕਵਿਤਾ ਪੜ੍ਹੀ। ਸਤਿੰਦਰ ਸਿੰਘ ਪੱਪੀ ਨੇ ਤੂੰਬੀ ਦੇ ਨਾਲ ਇਕ ਗੀਤ ਗਾਇਆ। ਕੁਝ ਬੱਚਿਆਂ ਨੇ ਵੀ ਸ਼ਬਦ ਗਾਇਨ ਕੀਤੇ।
ਭਾਈ ਯਾਦਵਿੰਦਰ ਸਿੰਘ ਦੇ ਰਾਗੀ ਜੱਥੇ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਅੱਜ ਸਮਾਗਮ ਦੇ ਵਿਚ ਸਾਂਸਦ ਸ। ਕੰਵਜੀਤ ਸਿੰਘ ਬਖਸ਼ੀ ਨੇ ਵੀ ਸ਼ਿਰਕਤ ਕੀਤੀ। ਔਕਲੈਂਡ ਤੋਂ ਆਨਰੇਰੀ ਕੌਂਸਲੇਟ ਸ੍ਰੀ ਭਵਦੀਪ ਸਿੰਘ ਢਿੱਲੋਂ ਨੇ ਇਸ ਮੌਕੇ ਸੰਗਤਾਂ ਨੂੰ ਬਹੁਤ ਹੀ ਸੰਖੇਪ ਸੰਬੋਧਨ ਦੇ ਵਿਚ ਗੁਰੂ ਸਾਹਿਬਾਂ ਦੀਆਂ ਸਿਖਿਆਵਾਂ ਸਬੰਧੀ ਵਿਚਾਰ ਰੱਖੇ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਬਾਰੇ ਬਹੁਤ ਹੀ ਖੋਜਭਰਪੂਰ ਸਾਹਿਤ ਸਾਡੇ ਕੋਲ ਮੌਜੂਦ ਹੈ ਜਿਨ੍ਹਾਂ ਨੂੰ ਲੋੜ ਹੈ ਪੜ੍ਹਨ ਦੀ ਅਤੇ ਇਨ੍ਹਾਂ ਮੁਲਕਾਂ ਦੇ ਵਿਚ ਉਹ ਕਿਤਾਬਾਂ ਦੂਜੀਆਂ ਕੌਮਾਂ ਨਾਲ ਸਾਂਝਾ ਕਰਨ ਦੀ। ਉਨ੍ਹਾਂ ਸਿਖਇਜ਼ਮ ਉਤੇ ਵਿਦਵਾਨਾਂ ਦੀਆਂ ਲਿਖੀਆਂ 7 ਕਿਤਾਬਾਂ ਨੂੰ ਗੁਰਦੁਆਰਾ ਸਾਹਿਬ ਮੈਨੇਜਮੈਂਟ ਨੂੰ ਭੇਟ ਕੀਤੀਆਂ। ਗੁਰਦੁਆਰਾ ਕਮੇਟੀ ਵੱਲੋਂ ਉਨ੍ਹਾਂ ਦਾ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਸਾਂਸਦ ਡਾ। ਪਰਮਜੀਤ ਕੌਰ ਪਰਮਾਰ, ਕੌਂਸਿਲ ਤੋਂ ਮਾਰਕ ਬਾਲ ਅਤੇ ਹੋਰ ਕਈ ਬੁਲਾਰਿਆਂ ਨੇ ਸੰਬੋਧਨ ਕੀਤਾ। ਸ। ਮਲਕੀਅਤ ਸਿੰਘ ਸਹੋਤਾ ਅਤੇ ਸ੍ਰੀ ਕਰਨੈਲ ਸਿੰਘ ਬੱਧਣ ਨੇ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸ੍ਰੀ ਅਖੰਠ ਪਾਠ ਦੀ ਸੇਵਾ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਸ੍ਰੀ ਪਰਮਜੀਤ ਮਹਿਮੀ ਦੇ ਪਰਿਵਾਰ ਵੱਲੋਂ ਕੀਤੀ ਗਈ ਤੇ ਉਨ੍ਹਾਂ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਤੇ ਗੁਰੂ ਨਾਨਕ ਸਾਹਿਬ ਦੀਆਂ ਸਿਖਿਆਵਾਂ ਬਾਰੇ ਵਿਚਾਰ ਪੇਸ਼ ਕੀਤੇ।

Real Estate