ਸ਼ਿਵ ਸੈਨਾ ਖੁੱਲ੍ਹ ਕੇ ਆਈ ਭਾਜਪਾ ਦੇ ਵਿਰੋਧ ‘ਚ

929

ਸ਼ਿਵ ਸੈਨਾ ਨੇ ਆਪਣੇ ਅਖ਼ਬਾਰ ‘ਸਾਮਨਾ’ ਰਾਹੀਂ ਭਾਰਤੀ ਜਨਤਾ ਪਾਰਟੀ ਉੱਤੇ ਸਿਆਸੀ ਨਿਸ਼ਾਨਾ ਵਿੰਨ੍ਹਦਿਆਂ ਅਖ਼ਬਾਰ ਦੀ ਸੰਪਾਦਕੀ ‘ਰਾਸ਼ਟਰਪਤੀ ਰਾਜ ਦੀ ਆੜ ਹੇਠ ਘੋੜਾ–ਬਾਜ਼ਾਰ’ ਸਿਰਲੇਖ ਹੇਠ ਲਿਖੀ ਗਈ ਹੈ। ਉਸ ਵਿੱਚ ਸ਼ਿਵ ਸੈਨਾ ਨੇ ਭਾਜਪਾ ਨੂੰ ਸਿਆਸੀ ਹਮਲਾ ਬੋਲਦਿਆਂ ਕਿਹਾ ਹੈ ਕਿ ਮਹਾਰਾਸ਼ਟਰ ’ਚ ਨਵੇਂ ਸਮੀਕਰਣਾਂ ਤੋਂ ਕਈ ਲੋਕਾਂ ਦੇ ਢਿੱਡ ਦੁਖਣ ਲੱਗ ਪਏ ਹਨ। ਸੰਪਾਦਕੀ ਵਿੱਚ ਲਿਖਿਆ ਗਿਆ ਹੈ ਕਿ ਛੇ ਮਹੀਨੇ ਸਰਕਾਰ ਨਾ ਟਿਕਣ ਦੇ ਸਰਾਪ ਦਿੱਤੇ ਜਾ ਰਹੇ ਹਨ। ਇਹ ਸਭ ਆਪਣੀ ਕਮਜ਼ੋਰੀ ਲੁਕਾਉਣ ਲਈ ਕੀਤਾ ਜਾ ਰਿਹਾ ਹੈ। ਦਰਅਸਲ, ਭਾਜਪਾ ਆਗੂ ਨੇ ਕੱਲ੍ਹ ਸ਼ੁੱਕਰਵਾਰ ਨੂੰ ਬਿਆਨ ਦਿੱਤਾ ਸੀ ਕਿ ਮਹਾਰਾਸ਼ਟਰ ਵਿੱਚ ਉਨ੍ਹਾਂ ਦੀ ਪਾਰਟੀ ਸਰਕਾਰ ਬਣਾਏਗੀ। ‘ਸਾਮਨਾ’ ’ਚ ਲਿਖਿਆ ਗਿਆ ਹੈ ਕਿ ਭਾਜਪਾ ਕਿਹੜੇ ਮੂੰਹ ਨਾਲ ਆਖ ਰਹੀ ਹੈ ਕਿ ਸੂਬੇ ਵਿੱਚ ਉਹ ਸਰਕਾਰ ਬਣਾਏਗੀ। ਖ਼ੁਦ ਨੂੰ ਮਹਾਰਾਸ਼ਟਰ ਦੇ ਮਾਲਕ ਸਮਝਣ ਦੀ ਮਾਨਸਿਕਤਾ ਤੋਂ ਬਾਹਰ ਆਓ। ਉਨ੍ਹਾਂ ਕਿਹਾ ਕਿ ਸੱਤਾ ਜਾਂ ਮੁੱਖ ਮੰਤਰੀ ਦੇ ਅਹੁਦੇ ਨਾਲ ਕੋਈ ਨਹੀਂ ਜੰਮਦਾ। ਇਸ ਸੰਪਾਦਕੀ ਦਾ ਨਾਂਅ ‘ਘੋੜਾ–ਬਾਜ਼ਾਰ’ ਇਸ ਲਈ ਰੱਖਿਆ ਗਿਆ ਹੈ ਕਿਉਂਕਿ ਵਿਧਾਇਕਾਂ ਜਾਂ ਸੰਸਦ ਮੈਂਬਰਾਂ ਦੀ ਖ਼ਰੀਦੋ–ਫ਼ਰੋਖ਼ਤ ਨੂੰ ਅੰਗਰੇਜ਼ੀ ਭਾਸ਼ਾ ਵਿੱਚ ‘ਹਾਰਸ–ਟ੍ਰੇਡਿੰਗ’ ਆਖਦੇ ਹਨ। ਇੰਝ ਇਸ ਸੰਪਾਦਕੀ ਦਾ ਸਿਰਲੇਖ ਹੀ ਇਹ ਦਰਸਾਉਂਦਾ ਹੈ ਕਿ ਸ਼ਿਵ–ਸੈਨਾ ਦੀ ਵਿਰੋਧੀ ਪਾਰਟੀ ਹੁਣ ਕਥਿਤ ਤੌਰ ‘ਤੇ ਵਿਧਾਇਕਾਂ ਦੀ ਖ਼ਰੀਦੋ–ਫ਼ਰੋਖ਼ਤ ਕਰ ਰਹੀ ਹੈ।

https://www.hindisaamana.com/%e0%a5%a7%e0%a5%a6%e0%a5%ab-%e0%a4%9a%e0%a4%bf%e0%a4%b2%e0%a5%8d%e0%a4%b2%e0%a4%be%e0%a4%b9%e0%a4%9f-%e0%a4%94%e0%a4%b0-%e0%a4%aa%e0%a4%be%e0%a4%97%e0%a4%b2%e0%a5%8b%e0%a4%82-%e0%a4%95/

Real Estate