ਵਿਰੋਧ ਦੇ ਚਲਦਿਆਂ ਲਾਂਘੇ ਦਾ ਨੀਂਹ ਪੱਥਰ ਲਿਖਿਆ ਗਿਆ ਪੰਜਾਬੀ ਵਿੱਚ

1151

ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਉਦਘਾਟਨ 9 ਨਵੰਬਰ ਨੂੰ ਭਾਰਤ ਵਾਲੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਸੀ। ਉਦਘਾਟਨੀ ਬੋਰਡ ਦੇ ਵਿੱਚ ਪੰਜਾਬੀ ਨੂੰ ਸਥਾਨ ਨਾ ਮਿਲਣ ਕਰਕੇ ਲੋਕਾਂ ਵਿੱਚ ਰੋਸ ਵੀ ਪਾਇਆ ਗਿਆ । ਹੁਣ ਅ ਇੱਕ ਹਫਤੇ ਦੇ ਅੰਦਰ ਹੀ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨੀ ਬੋਰਡ ਪੰਜਾਬੀ ਭਾਸ਼ਾ ਦੋਬਾਰਾ ਲਿਖ ਕੇ ਲਗਾ ਦਿੱਤਾ ਗਿਆ ਹੈ । ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਉਦਘਾਟਨੀ ਸਮਾਗਮ ਸਮੇਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਐਸ।ਜੀ।ਪੀ।ਸੀ। ਦੇ ਪ੍ਰਧਾਨ, ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ, ਪਰ ਕਿਸੇ ਵੱਲੋਂ ਇਸ ਸਬੰਧੀ ਕੁੱਝ ਵੀ ਨਹੀਂ ਕਿਹਾ ਗਿਆ। ਲੋਕਾਂ ਵੱਲੋਂ ਆਪਣੇ ਪੱਧਰ ਤੇ ਅਵਾਜ ਉਠਾਈ ਗਈ ਤੇ ਸਰਕਾਰ ਨੂੰ ਲਾਹਨਤਾਂ ਪੈਣ ਮਗਰੋਂ ਨੀਂਹ ਪੱਥਰ ਪੰਜਾਬੀ ਵਿੱਚ ਕਰ ਦਿੱਤਾ ਗਿਆ । ਵਿਰੋਧ ਦੇ ਚਲਦਿਆਂ ਲਾਂਘੇ ਦਾ ਨੀਂਹ ਪੱਥਰ ਲਿਖਿਆ ਗਿਆ ਪੰਜਾਬੀ ਵਿੱਚ

Real Estate