ਭਾਜਪਾਈ ਸਾਂਸਦ ਦਾ ਦਾਅਵਾ “ਕੇਂਦਰ ‘ਚ ਸਾਡੀ ਸਰਕਾਰ ਹੋਣ ਕਾਰਨ ਆਇਆ ਮੰਦਰ ਦੇ ਹੱਕ ‘ਚ ਫੈਸਲਾ”

ਭਾਜਪਾ ਦੇ ਗੁਜਰਾਤ ‘ਚ ਭਰੂਚ ਤੋਂ ਸੰਸਦ ਮੈਂਬਰ ਮਨਸੁਖ ਵਸਾਵਾ ਨੇ ਦਾਅਵਾ ਕੀਤਾ ਹੈ ਕਿ ਸੁਪਰੀਮ ਕੋਰਟ ਨੇ ਰਾਮ ਮੰਦਰ ਦੇ “ਪੱਖ ‘ਚ” ਫ਼ੈਸਲਾ ਸੁਣਾਇਆ ਹੈ ਕਿਉਂਕਿ ਕੇਂਦਰ ‘ਚ ਭਾਜਪਾ ਸਰਕਾਰ ਹੈ। ਉਨ੍ਹਾਂ ਦੇ ਇਸ ਬਿਆਨ ਦੀ ਕਾਂਗਰਸ ਅਤੇ ਹੋਰਨਾਂ ਵਿਰੋਧੀ ਧਿਰਾਂ ਨੇ ਨਿੰਦਾ ਕਰਦਿਆਂ ਹੋਇਆ ਉਨ੍ਹਾਂ ‘ਤੇ ‘ਫਿਰਕੂ ਤਣਾਅ ਫੈਲਾਉਣ’ ਦਾ ਇਲਜ਼ਾਮ ਲਗਾਇਆ ਹੈ।ਸੰਸਦ ਮੈਂਬਰ ਮਨਸੁਖ ਵਸਾਵਾ ਪਹਿਲਾਂ ਵੀ ਆਪਣੇ ਬਿਆਨਾਂ ਕਰਕੇ ਵਿਵਾਦਾਂ ‘ਚ ਆਉਂਦੇ ਰਹੇ ਹਨ। ਅਯੁੱਧਿਆ ਵਿਵਾਦ ਤੇ ਫੈਸਲਾ ਆਉਣ ਤੋਂ ਬਾਅਦ ਉਹ ਵੀਰਵਾਰ ਨੂੰ ਭਰੂਚ ਵਿੱਚ ਕਿਹਾ, “ਕੇਂਦਰ ਵਿੱਚ ਭਾਜਪਾ ਸਰਕਾਰ ਹੋਣ ਦੀ ਵਜ੍ਹਾ ਨਾਲ ਸੁਪਰੀਮ ਕੋਰਟ ਨੂ ਸਾਡੇ ਪੱਖ ਵਿੱਚ ਫੈਸਲਾ ਦੇਣਾ ਪਿਆ।” ਸ਼ੁੱਕਰਵਾਰ ਨੂੰ ਉਨ੍ਹਾਂ ਦੇ ਇਸ ਬਿਆਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।

Real Estate