ਬੈਂਕ ਵਿੱਚ ਜਮ੍ਹਾਂ ਪੈਸਿਆਂ ਦੀ ਗਰੰਟੀ ਦੀ ਹੱਦ 1 ਲੱਖ ਤੋਂ ਵਧਾਈ ਜਾਵੇਗੀ

1096

ਬੈਂਕ ਵਿੱਚ ਜਮ੍ਹਾਂ ਪੈਸਿਆਂ ਦੀ ਗਰੰਟੀ ਸਬੰਧੀ ਕਾਨੂੰਨ 1961 ’ਚ ਬਣਿਆ ਸੀ , ਇਸ ਤਹਿਤ ਗਠਤ ਨਿਗਮ ਰਿਜ਼ਰਵ ਬੈਂਕ ਦੀ ਮੁਕੰਮਲ ਮਾਲਕੀ ਵਾਲੀ ਕੰਪਨੀ ਹੈ। ਕਿਸੇ ਬੈਂਕ ਦੇ ਫ਼ੇਲ੍ਹ ਹੋਣ ਦੀ ਹਾਲਤ ਵਿੱਚ ਇਹ ਨਿਗਮ ਬੈਂਕਾਂ ਦੇ ਜਮਾ–ਧਾਰਕਾਂ ਨੂੰ ਉਨ੍ਹਾਂ ਦੀ ਜਮ੍ਹਾ ਰਾਸ਼ੀ ਉੱਤੇ ਇੱਕ ਲੱਖ ਰੁਪਏ ਤੱਕ ਦੀ ਗਰੰਟੀ ਦਿੰਦਾ ਹੈ। ਸਹਿਕਾਰੀ ਖੇਤਰ ਦੇ ਪੀਐੱਮਸੀ ਬੈਂਕ ਘੁਟਾਲੇ ਕਾਰਨ ਉੱਠੇ ਵਿਵਾਦਾਂ ਦਰਮਿਆਨ ਕੇਂਦਰ ਸਰਕਾਰ ਹੁਣ ਬੈਂਕ ਖਾਤਿਆਂ ’ਚ ਰੱਖੇ ਧਨ ਉੱਤੇ ਬੀਮਾ ਗਰੰਟੀ ਦੀ ਹੱਦ ਵਧਾਉਣ ਦੀ ਤਿਆਰੀ ’ਚ ਹੈ। ਇਸ ਲਈ ਸੰਸਦ ਦੇ ਸਰਦ–ਰੁੱਤ ਸੈਸ਼ਨ ਵਿੱਚ ਸੋਧ ਬਿਲ ਰੱਖਿਆ ਜਾ ਸਕਦਾ ਹੈ। ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੱਤੀ। ਸੀਤਾਰਮਣ ਨੇ ਕਿਹਾ ਕਿ ਬੈਂਕ ਜਮ੍ਹਾ ਤੇ ਰਿਣ–ਗਰੰਟੀ ਨਿਗਮ ਕਾਨੂੰਨ ਯੋਜਨਾ ਅਧੀਨ ਮੌਜੂਦਾ ਸੁਰੱਖਿਆ ਨੂੰ ਇਸ ਹੁਣ ਇੱਕ ਲੱਖ ਰੁਪਏ ਦੀ ਹੱਦ ਤੋਂ ਉੱਤੇ ਕਰ ਦਿੱਤਾ ਜਾਵੇਗਾ। ਵਿੱਤ ਮੰਤਰੀ ਨੇ ਇਹ ਨਹੀਂ ਦੱਸਿਆ ਕਿ ਬੈਂਕ ਜਮ੍ਹਾ ਉੱਤੇ ਬੀਮਾ ਸੁਰੱਖਿਆ ਦੀ ਨਵੀਂ ਹੱਦ ਕਿੰਨੀ ਹੋਵੇਗੀ। ਇੱਕ ਲੱਖ ਰੁਪਏ ਦੀ ਹੱਦ 1993 ’ਚ ਤੈਅ ਕੀਤੀ ਗਈ ਸੀ; ਜਿਸ ਨੂੰ ਹੁਣ ਮਹਿੰਗਾਈ ਤੇ ਆਮਦਨ ਟੈਕਸ ਵਿੱਚ ਛੋਟ ਦੀ ਹੱਦ ’ਚ ਵਾਧੇ ਨੂੰ ਵੇਖਦਿਆਂ ਵਧਾਉਣ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ।

Real Estate