ਮਹਾਰਾਸ਼ਟਰ ’ਚ ਨਵਾਂ ਗਠਜੋੜ ਬਣਾ ਰਿਹਾ ਹੈ ਸਰਕਾਰ !

1097

ਮਹਾਰਾਸ਼ਟਰ ’ਚ ਸਰਕਾਰ ਬਣ ਸਕਦੀ ਹੈ। ਖ਼ਬਰਾਂ ਅਨੁਸਾਰ ਲੰਮੇ ਵਿਚਾਰ–ਵਟਾਂਦਰੇ ਤੋਂ ਬਾਅਦ ਸ਼ਿਵ ਸੈਨਾ, ਕਾਂਗਰਸ ਤੇ ਐੱਨਸੀਪੀ ਵਿਚਾਲੇ ਸਰਕਾਰ ਬਣਾਉਣ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ਇਸ ਸਮਝੌਤੇ ਅਧੀਨ ਸ਼ਿਵ ਸੈਨਾ ਪੂਰੇ ਪੰਜ ਸਾਲਾਂ ਭਾਵ ਪੂਰੇ ਕਾਰਜਕਾਲ ਲਈ ਮੁੱਖ ਮੰਤਰੀ ਦਾ ਅਹੁਦਾ ਮਿਲੇਗਾ। ਕਾਂਗਰਸ ਤੇ ਐੱਨਸੀਪੀ ਦੇ ਖਾਤੇ ਉੱਪ–ਮੁੱਖ ਮੰਤਰੀ ਦਾ ਇੱਕ–ਇੱਕ ਅਹੁਦਾ ਆਵੇਗਾ। ਸਰਕਾਰ ਬਣਾਉਣ ਨੂੰ ਲੈ ਕੇ ਮਹਾਰਾਸ਼ਟਰ ’ਚ ਸ਼ਿਵ ਸੈਨਾ, ਕਾਂਗਰਸ ਤੇ ਐੱਨਸੀਪੀ ਵਿਚਾਲੇ ਲਗਾਤਾਰ ਗੱਲਬਾਤ ਚੱਲ ਰਹੀ ਹੈ। ਤਿੰਨੇ ਪਾਰਟੀਆਂ ਵਿਚਾਲੇ ਘੱਟੋ–ਘੱਟ ਸਾਂਝੇ ਪ੍ਰੋਗਰਾਮ ਨੁੰ ਲੈ ਕੇ ਸਹਿਮਤੀ ਬਣ ਗਈ ਹੈ। ਇਸ ਸਮਝੌਤੇ ਅਧੀਨ ਸ਼ਿਵ ਸੈਨਾ ਦਾ ਮੁੱਖ ਮੰਤਰੀ ਪੰਜ ਸਾਲਾਂ ਲਈ ਹੋਵੇਗਾ, ਜਦ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੂੰ 14 ਅਤੇ ਕਾਂਗਰਸ ਨੂੰ ਮੰਤਰੀਆਂ ਦੇ 12 ਅਹੁਦੇ ਮਿਲਣਗੇ। ਖ਼ੁਦ ਸ਼ਿਵ ਸੈਨਾ ਦਾ ਮੁੱਖ ਮੰਤਰੀ ਹੋਵੇਗਾ ਤੇ 14 ਮੰਤਰੀ ਹੋਣਗੇ।
ਭਾਰਤੀ ਜਨਤਾ ਪਾਰਟੀ ਸਿਰਫ਼ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਬਣਾਉਣ ‘ਤੇ ਰਹੀ ਪਰ ਸ਼ਿਵ ਸੈਨਾ ਨੇ ਉਸ ਤੋਂ ਬਾਅਦ ਦੇ ਢਾਈ ਸਾਲਾਂ ਲਈ ਆਪਣਾ ਮੁੱਖ ਮੰਤਰੀ ਬਣਾਉਣ ਦੀ ਗੱਲ ਆਖੀ ਸੀ ਪਰ ਭਾਜਪਾ ਨੇ ਇਹ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਭਾਜਪਾ ਤੇ ਸ਼ਿਵ ਸੈਨਾ ਵਿਚਾਲੇ ਪੁਰਾਣਾ ਗੱਠਜੋੜ ਟੁੱਟ ਗਿਆ।

Real Estate