550 ਵੇਂ ਪ੍ਰਕਾਸ਼ ਪੁਰਬ : ਨਿਹੰਗ ਜਥੇਬੰਦੀਆਂ ਨੇ ਕੱਢਿਆ ਮਹੱਲਾ

863

ਸੁਲਤਾਨਪੁਰ ਲੋਧੀ,13 ਨਵੰਬਰ (ਕੌੜਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸਮਾਪਤੀ ਮੌਕੇ ਅੱਜ ਸਮੂਹ ਨਿਹੰਗ ਜਥੇਬੰਦੀਆਂ ਅਤੇ ਸਿ¤ਖ ਕੌਮ ਦੀਆਂ ਹੋਰ ਸੰਸਥਾਵਾਂ ਵਲੋਂ ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਮਹੱਲਾ ਸਜਾਇਆ ਗਿਆ। ਜਿਸ ਵਿਚ ਵੱਖ-ਵੱਖ ਨਿਹੰਗ ਜਥੇਬੰਦੀਆਂ ਦੇ ਮੁਖੀਆਂ ਦੀਆਂ ਫੌਜਾਂ ਨੇ ਸਿ¤ਖ ਮਾਰਸ਼ਲ ਆਰਟ ਦੇ ਜੌਹਰ ਦਿਖਾਏ,ਜਿਨਾਂ ਵਿਚ ਗਤਕਾ,ਨੇਜਾ ਬਾਜੀ, ਘੋੜ ਦੌੜ ਮੁੱਖ ਰੂਪ ਵਿਚ ਸ਼ਾਮਲ ਸਨ। ਇਸ ਮੌਕੇ ਬੁ¤ਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਜੀ 96 ਕਰੋੜੀ, ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ , ਦਲ ਬਾਬਾ ਬਿਧੀ ਚੰਦ ਜੀ ਦੇ ਮੁਖੀ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ,ਬਾਬਾ ਗੁਰਬਚਨ ਸਿੰਘ ਜੀ , ਤਰਨਾ ਦਲ ਦੇ ਮੁਖੀ ਬਾਬਾ ਗੱਜਣ ਸਿੰਘ ਜੀ ਹਰੀਆਂ ਵੇਲਾਂ ਤਰਨਾ ਦਲ ਦੇ ਮੁਖੀ ਜਿੰਦਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ,ਸੰਤ ਸਮਾਜ ਤੋਂ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਵਾਲੇ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲੇ ਆਦਿ ਹਾਜ਼ਰ ਸਨ।ਇਸ ਮੌਕੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ। ਉਨਾਂ ਗੁਰ ਪੁਰਬ ਸਮਾਗਮਾਂ ਦੌਰਾਨ ਅਹਿਮ ਜਿੰਮੇਵਾਰੀ ਨਿਭਾਉਣ ਵਾਲੀਆਂ ਨਿਹੰਗ ਜਥੇਬੰਦੀਆਂ,ਲੰਗਰ ਲਾਉਣ ਵਾਲੀਆਂ ਸੰਸਥਾਵਾਂ ਅਤੇ ਸੰਤ ਮਹਾਂ ਪੁਰਖਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੂਹ ਸੰਗਤ ਦੇ ਸਹਿਯੋਗ ਨਾਲ ਹੀ ਸ਼ਤਾਬਦੀ ਸਮਾਗਮ ਯਾਦਗਾਰੀ ਤਰੀਕੇ ਨਾਲ ਮਨਾਏ ਗਏ ਹਨ। ਉਨਾਂ ਕਿਹਾ ਕਿ ਸੁਲਤਾਨਪੁਰ ਲੋਧੀ ਵਿਖੇ ਸ਼ਤਾਬਦੀ ਸਮਾਗਮਾਂ ਦੌਰਾਨ 50 ਲੱਖ ਦੇ ਕਰੀਬ ਸੰਗਤ ਵਲੋਂ ਸ਼ਮੂਲੀਅਤ ਕੀਤੀ ਗਈ ਜੋਕਿ ਆਪਣੇ ਆਪ ਵਿਚ ਇੱਕ ਇਤਿਹਾਸ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਉਹ ਖੁਦ ਸਮੂਹ ਸਿ¤ਖ ਜਥੇਬੰਦੀਆਂ ਸੰਤਾ ਮਹਾਂ ਪੁਰਖਾ ਦੇ ਰਿਣੀ ਹਨ।ਇਸ ਮੌਕੇ ਨਿਹੰਗ ਜਥੇਬੰਦੀਆਂ ਅਤੇ ਹੋਰ ਸੰਸਥਾਵਾਂ ਵਲੋਂ ਵਿਧਾਇਕ ਚੀਮਾ ਦਾ ਸਨਮਾਨ ਵੀ ਕੀਤਾ ਗਿਆ।

Real Estate