ਹਰਿਆਣਾ ਕੈਬਨਿਟ ਨੇ ਚੁੱਕੀ ਸਹੁੰ

893

ਹਰਿਆਣਾ ‘ਚ ਅੱਜ ਮੰਤਰੀ ਮੰਡਲ ਦਾ ਵਿਸਤਾਰ ਹੋਇਆ ਹੈ । ਮਨੋਹਰ ਲਾਲ ਖੱਟਰ ਸਰਕਾਰ ‘ਚ ਬੀਜੇਪੀ ਦੇ ਅੱਠ, ਜੇਜੇਪੀ ਦੇ ਇੱਕ ਵਿਧਾਇਕ ਸਣੇ 10 ਮੰਤਰੀਆਂ ਨੇ ਸਹੁੰ ਚੁੱਕੀ। ਹਰਿਆਣਾ ਕੈਬਿਨਟ ‘ਚ ਇੱਕ ਆਜ਼ਾਦ ਵਿਧਾਇਕ ਨੂੰ ਵੀ ਥਾਂ ਦਿੱਤੀ ਗਈ ਹੈ। ਮੰਤਰੀ ਮੰਡਲ ‘ਚ 6 ਕੈਬਨਿਟ ਤੇ ਚਾਰ ਰਾਜ ਮੰਤਰੀ ਚੁਣੇ ਗਏ ਹਨ। ਇਸ ਕੈਬਨਿਟ ‘ਚ ਇੱਕ ਮਹਿਲਾ ਵਿਧਾਇਕ ਕਮਲੇਸ਼ ਢਾਂਡਾ ਵੀ ਮੰਤਰੀ ਬਣੀ ਹੈ। ਕੈਬਨਿਟ ‘ਚ ਬੀਜੇਪੀ ਦੇ ਸੀਨੀਅਰ ਨੇਤਾ ਅਨਿਲ ਵਿਜ ਤੋਂ ਇਲਾਵਾ ਕੰਵਰਪਾਲ, ਮੂਲ ਚੰਦ ਸ਼ਰਮਾ, ਰੰਜੀਤ ਸਿੰਘ, ਜੈ ਪ੍ਰਕਾਸ਼ ਦਲਾਲ ਤੇ ਬਨਵਾਰੀ ਲਾਲ ਸਣੇ ਕੁਲ 6 ਲੋਕ ਸ਼ਾਮਲ ਹਨ। ਉਧਰ ਓਮ ਪ੍ਰਕਾਸ਼ ਯਾਦਵ, ਕਮਲੇਸ਼ ਢਾਂਡਾ, ਅਨੂਪ ਧਨਕ ਤੇ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਨੇ ਰਾਜ ਮੰਤਰੀ ਦੀ ਸਹੁੰ ਚੁੱਕੀ।

Real Estate