ਜ਼ਿੰਬਾਬਵੇ ਨੇ 10 ਸਾਲ ਬਾਅਦ ਛਾਪੀ ਕਰੰਸੀ !

4782

ਸਾਲ 2009 ਤੋਂ ਬਾਅਦ ਰਿਜ਼ਰਵ ਬੈਂਕ ਵੱਲੋਂ ਜ਼ਿੰਬਾਬਵੇ ਦੇ ਡਾਲਰ ਦੇ ਨਵੇਂ ਨੋਟ ਜਾਰੀ ਕੀਤੇ ਗਏ ਹਨ। ਇੱਕ ਦਹਾਕੇ ਪਹਿਲਾਂ ਜ਼ਿੰਬਾਬਵੇ ਦੀ ਮਹਿੰਗਾਈ ਐਨੀ ਜ਼ਿਆਦਾ ਵਧ ਗਈ ਸੀ ਕਿ ਇਸ ਮਹਿੰਗਾਈ ਤੋਂ ਬਚਣ ਲਈ ਜ਼ਿੰਬਾਬਵੇ ਨੇ ਨਵੇਂ ਨੋਟ ਛਾਪਣੇ ਬੰਦ ਕਰ ਦਿੱਤੇ ਸਨ। ਹੁਣ ਜ਼ਿੰਬਾਬਵੇ ਦੀਆਂ ਬੈਂਕਾਂ ਦੇ ਬਾਹਰ ਲੋਕ ਸਾਲਾਂ ਬਾਅਦ ਮੁੜ ਤੋਂ ਜਾਰੀ ਹੋਏ ਜ਼ਿੰਬਾਬਵੇ ਦੇ ਡਾਲਰ ਲੈਣ ਲਈ ਲਾਈਨਾਂ ਲਗਾ ਖੜ੍ਹੇ ਹਨ। ਰਿਜ਼ਰਵ ਬੈਂਕ ਨੂੰ ਉਮੀਦ ਹੈ ਕਿ ਨਵੇਂ ਨੋਟਾਂ ਨਾਲ ਦੇਸ਼ ਵਿਚ ਪਿਆ ਕਰੰਸੀ ਦਾ ਕਾਲ ਖ਼ਤਮ ਹੋ ਜਾਵੇਗਾ। ਜਿਸ ਕਾਰਨ ਦੇਸ਼ ਵਿਚ ਡੂੰਘੀ ਆਰਥਿਕ ਮੰਦੀ ਛਾਈ ਹੋਈ ਹੈ। ਬੈਂਕ ਨੇ ਜ਼ਿਆਦਾ ਕੰਰਸੀ ਬਜ਼ਾਰ ਵਿਚ ਹੋਣ ਕਾਰਨ ਮਹਿੰਗਾਈ ਵਧਣ ਦੀਆਂ ਧਾਰਨਾਵਾਂ ਨੂੰ ਖਾਰਜ ਕੀਤਾ ਹੈ। ਜ਼ਿੰਬਾਬਵੇ ਵਿਚ ਇਸ ਸਮੇਂ ਮਹਿੰਗਾਈ ਦਰ 300 ਫ਼ੀਸਦੀ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਵੀ ਕੋਮਾਂਤਰੀ ਮੋਨੀਟਰੀ ਫੰਡ ਵੱਲੋਂ ਜਾਰੀ ਕੀਤਾ ਗਿਆ ਹੈ, ਸਰਕਾਰ ਨੇ ਆਪਣੇ ਆਪ ਮਹਿੰਗਾਈ ਦੇ ਅੰਕੜੇ ਜਾਰੀ ਕਰਨੇ ਬੰਦ ਕਰ ਦਿੱਤੇ ਹਨ। ਸਾਲ 2009 ਵਿਚ ਆਪਣੇ ਕਰੰਸੀ ਨੋਟ ਛਾਪਣੇ ਬੰਦ ਕਰਨ ਤੋਂ ਬਾਅਦ ਜ਼ਿੰਬਾਬਵੇ ਵਿਚ ਅਮਰੀਕੀ ਡਾਲਰ, ਦੱਖਣ ਅਫ਼ਰੀਕੀ ਰੈਂਡ ਤੋਂ ਇਲਾਵਾ ਹੋਰ ਵੀ ਵਿਦੇਸ਼ੀ ਕਰੰਸੀਆਂ ਨਾਲ ਕੰਮ ਚਲਾਉਂਦਾ ਰਿਹਾ ਹੈ। ਜ਼ਿੰਬਾਬਵੇ ਨੇ ਬਾਂਡ ਨੋਟ ਕਹੇ ਜਾਂਦੇ ਆਰਟੀਜੀਐੱਸ ਡਾਲਰ ਵੀ ਜਾਰੀ ਕੀਤੇ ਸਨ। ਸਾਲ 2016 ਵਿਚ ਸਰਕਾਰ ਨੇ ਬਾਂਡ ਨੋਟ ਜਾਰੀ ਕੀਤੇ ਪਰ ਲੋਕਾਂ ਨੂੰ ਉਨ੍ਹਾਂ ਤੇ ਭਰੋਸਾ ਨਹੀਂ ਹੋਇਆ ਤੇ ਕਾਲੇ ਬਜ਼ਾਰ ਵਿਚ ਆਪਣਾ ਮੁੱਲ ਗੁਆ ਦਿੱਤਾ।

Real Estate