ਘਰਵਾਲੀ ਮਾਰ ਦਿੱਤੀ ਕਿਉੰ ਕਿ ਉਹ ਰਿਤਿਕ ਰੋਸ਼ਨ ਦੀ ਫੈਨ ਸੀ

1005

ਅਮਰੀਕ ਦੇ ਨਿਊਯਾਰਕ ‘ਚ ਭਾਰਤੀ ਮੂਲ ਦੇ ਵਿਅਕਤੀ ਨੇ ਆਪਣੀ ਪਤਨੀ ਦਾ ਇਸ ਲਈ ਕਤਲ ਕਰ ਦਿੱਤਾ ਕਿ ਉਹ ਫਿਲਮੀ ਅਦਾਕਾਰ ਰਿਤਿਕ ਰੋਸ਼ਨ ਨੂੰ ਬਹੁਤ ਪਸੰਦ ਕਰਦੀ ਸੀ। ਕਤਲ ਤੋਂ ਬਾਅਦ ਉਸ ਨੇ ਆਪ ਵੀ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਰਿਪੋਰਟਾਂ ਮੁਤਾਬਕ, 33 ਸਾਲ ਦੇ ਦਿਨੇਸ਼ਵਰ ਨੇ ਆਪਣੀ 27 ਸਾਲਾ ਪਤਨੀ ਡੋਨੇ ਦੋਜੇ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਤੇ ਬਾਅਦ ਵਿੱਚ ਆਪ ਵੀ ਰੁੱਖ ਨਾਲ ਫਾਹਾ ਲਾ ਕੇ ਖੁਸਕੁਸ਼ੀ ਕਰ ਲਈ। ਅਮਰੀਕੀ ਪੁਲਿਸ ਵੱਲੋਂ ਫਿਲਹਾਲ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਰਿਤਿਕ ਰੋਸ਼ਨ ਦੀ ਫੈਨ ਸੀ ਪਤਨੀ ਦੋਜੇ ਦੀ ਇੱਕ ਦੋਸਤ ਮਾਲਾ ਨੇ ਦੱਸਿਆ ਕਿ ਉਹ ਰਿਤਿਕ ਰੋਸ਼ਨ ਦੀ ਬਹੁਤ ਵੱਡੀ ਫੈਨ ਸੀ ਜਦੋਂ ਵੀ ਉਹ ਰਿਤਿਕ ਦੀਆਂ ਫਿਲਮਾਂ ਜਾਂ ਗਾਣੇ ਵੇਖਦੀ ਸੀ ਉਸਦਾ ਪਤੀ ਉਸ ਨਾਲ ਬਹੁਤ ਲੜਦਾ ਸੀ। ਉਨ੍ਹਾਂ ਨੇ ਕਿਹਾ, ਉਹ ਮੈਨੂੰ ਦੱਸਦੀ ਸੀ ਕਿ ਜਦੋਂ ਵੀ ਉਹ ਘਰ ਰਿਤਿਕ ਦੇ ਗਾਣੇ ਸੁਣਦੀ ਸੀ ਤਾਂ ਉਸਦਾ ਪਤੀ ਗੁੱਸਾ ਕਰਦਾ ਸੀ ਅਤੇ ਤੁਰੰਤ ਉਸ ਨੂੰ ਬੰਦ ਕਰਨ ਲਈ ਕਹਿੰਦਾ ਸੀ। ਦੋਜੇ ਆਪਣੀ ਪਤੀ ਤੋਂ ਵੱਖ ਰਹਿਣ ਲੱਗੀ ਸੀ ਬਾਅਦ ਵਿੱਚ ਦੋ ਹਫਤੇ ਬਾਅਦ ਦਿਨੇਸ਼ਵਰ ਨੇ ਦੋਜੇ ਨੂੰ ਆਪਣੇ ਘਰ ਸਮਾਂ ਬਿਤਾਉਣ ਲਈ ਬੁਲਾਇਆ ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਦਿਨੇਸ਼ਵਰ ਨੇ ਆਪਣੀ ਪਤਨੀ ਦੀ ਭੈਣ ਨੂੰ ਮੈਸੇਜ ਕੀਤਾ ਕਿ ਉਸਨੇ ਉਸ ਦਾ ਕਤਲ ਕਰ ਦਿੱਤਾ ਹੈ ਤੇ ਘਰ ਦੀ ਚਾਬੀ ਉਸਨੇ ਗਮਲੇ ਦੇ ਹੇਠਾਂ ਰੱਖ ਦਿੱਤੀ ਹੈ ਤੇ ਜਿਸ ਤੋਂ ਬਾਅਦ ਉਸ ਨੇ ਵੀ ਨੇੜੇ ਹੀ ਇੱਕ ਰੁੱਖ ‘ਤੇ ਫਾਹਾ ਲਾ ਕੇ ਜਾਨ ਦੇ ਦਿੱਤੀ।

Real Estate