ਮੌੜ ਬੰਬ ਧਮਾਕੇ ਦੀ ਜਾਂਚ ਲਈ ਨਵੀਂ SIT

812

ਤਿੰਨ ਮਹੀਨਿਆਂ ‘ਚ ਹਾਈ ਕੋਰਟ ਨੂੰ ਦੇਣੀ ਹੈ ਰਿਪੋਰਟ
ਹਾਈ ਕੋਰਟ ਦੇ ਹੁਕਮਾਂ ਮੁਤਾਬਕ ਅਫ਼ਸਰ ਸਹੀ ਜਾਂਚ ਯਕੀਨੀ ਬਣਾਉਣ ਲਈ ਨਿਜੀ ਤੌਰ ‘ਤੇ ਜ਼ਿੰਮੇਵਾਰ ਹੋਣਗੇ

ਪੰਜਾਬ ਵਿਧਾਨ ਸਭਾ ਚੋਣਾਂ 2017 ਦੌਰਾਨ ਮੌੜ ਮੰਡੀ ‘ਚ ਕਾਂਗਰਸੀ ਉਮੀਦਵਾਰ ਹਰਮਿੰਦਰ ਜੱਸੀ ਦੇ ਜਲਸੇ ਮੌਕੇ ਹੋਏ ਬੰਬ ਧਮਾਕੇ ਦੀ ਜਾਂਚ ਲਈ ਪੰਜਾਬ ਸਰਕਾਰ ਨੇ ਨਵੀਂ ਐਸ।ਆਈ।ਟੀ। ਦਾ ਗਠਨ ਕਰ ਦਿੱਤਾ ਗਿਆ ਹੈ। ਇਸ ਬਾਰੇ ਪਹਿਲਾਂ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸੇਸ਼ ਜਾਂਚ ਟੀਮ ਹਾਈ ਕੋਰਟ ਨੇ ਬੀਬੀ 18 ਅਕਤੂਬਰ ਨੂੰ ਭੰਗ ਕਰ ਦਿਤੀ ਸੀ। ਇਸ ਨਵੀਂ ਐਸ।ਆਈ।ਟੀ। ਦੀ ਅਗਵਾਈ ਪੰਜਾਬ ਦੇ ਵਧੀਕ ਡੀਜੀਪੀ ਅਮਨ ਤੇ ਕਾਨੂੰਨ ਬਤੌਰ ਚੇਅਰਮੈਨ ਕਰਨਗੇ। ਆਈਪੀਐਸ ਅਮਿਤ ਪ੍ਰਸਾਦ, ਆਈਜੀ ਸੀਆਈ ਤੇ ਰੋਪੜ ਰੇਂਜ ਅਮਿਤ ਪ੍ਰਸਾਦ ਸਣੇ ਆਈਜੀ ਬਠਿੰਡਾ ਰੇਂਜ ਤੇ ਐਸਐਸਪੀ ਬਠਿੰਡਾ ਇਸ ‘ਚ ਬਤੌਰ ਮੈਂਬਰ ਸ਼ਾਮਲ ਹਨ।

Real Estate