ਉੱਡਦੇ ਹੋਏ ਤੋਤਿਆਂ ਵੇ ਪਿੰਜਰੇ ‘ਚ ਵੜ, ਬੋਲੀ ਸਿੱਖ ਲਈ ਹੋਰ ਦੀ ਹੋਰ, ਵੇ ਹੁਣ ………….

5540

ਕੁਲਦੀਪ ਸਿੰਘ ਘੁਮਾਣ

ਉੱਡਦੇ ਹੋਏ ਤੋਤਿਆਂ ਵੇ ਪਿੰਜਰੇ ‘ਚ ਵੜ,
ਬੋਲੀ ਸਿੱਖ ਲਈ ਹੋਰ ਦੀ ਹੋਰ,
ਵੇ ਹੁਣ ਤੈਨੂੰ ਕੀ ਆਖਾਂ।।।।?
ਸਾਧ ਕਹਾਂ ਕਿ ਚੋਰ,
ਵੇ ਹੁਣ ਤੈਨੂੰ।।।।।।।।।।

ਵੇ ਆਪਣੀ ਛੱਡ ਗ਼ੈਰਾਂ ਦੀ ਬੋਲੀ,
ਕਦੇ ਰਾਸ ਨਾ ਆਉਂਦੀ।
ਉਂਝ ਤਾਂ ਭਾਵੇਂ ਚੂਰੀ ਮਿਲਦੀ,
ਪਰ ਰੂਹ ਨਾਂ ਨਸਿਆਉਂਦੀ।
ਟੁੱਟ ਜਾਂਦੇ ਨੇ ਭਾਈਚਾਰੇ,
ਪੈਣ ਚੋਰਾਂ ਨੂੰ ਮੋਰ।
ਵੇ ਹੁਣ ਤੈਨੂੰ ਕੀ।।।।।।।।।

ਵੇ ਮਿਲੀ ਆਜ਼ਾਦੀ ਛੱਡਕੇ ਸੋਹਣਿਆਂ,
ਕੀ ਪਿੰਜਰੇ ਦਾ ਜੀਣਾ।?
ਲੈ ਕੇ ਮੁਫ਼ਤ ਗੁਲਾਮੀ ਮਨ ਦੀ,
ਘੁੱਟ ਸਬਰ ਦਾ ਪੀਣਾ ।
ਟਿੱਕੇ ਲੱਗਦੇ ਮੱਥਿਆਂ ਉੱਤੇ,
ਬਦਨਾਮੀ ਦੇ ਹੋਰ।
ਵੇ ਹੁਣ ਤੈਨੂੰ ਕੀ।।।।।।।।।।।

ਵੇ ਇਸ ਅਜਾਦੀ ਪਿੱਛੇ ਭੌਰੇ,
ਗੀਤ ਵਤਨ ਦੇ ਗਾਉਂਦੇ।
ਲਾਟ ਮੌਤ ਦੀ ਉੱਤੇ ਰਹਿੰਦੇ,
ਪਲ ਪਲ ਨੇ ਮੰਡਰਾਉਂਦੇ।
ਕੌਮਾਂ ਲਈ ਅਜ਼ਾਦੀ ਬਦਲੇ,
ਮੱਚ ਜਾਂਦੇ ਨੇ ਭੌਰ।
ਵੇ ਹੁਣ ਤੈਨੂੰ ਕੀ।।।।…।।।

ਕੁਲਦੀਪ ਘੁਮਾਣਾ ਕਾਫ਼ਿਰ ਬਨਣੋ,
ਮੋਮਨ ਬਨਣਾ ਚੰਗਾ।
ਵੱਟ ਲੈਂਦੇ ਜੋ ਕੀਮਤ ਆਪਣੀ,
ਫੇਰ ਨਾਂ ਰਹਿੰਦਾ ਬੰਦਾ।
ਖਾ ਕੇ ਚੂਰੀ ਤੁਰਨਾ ਪੈਂਦਾ,
ਮਾਲਕ ਮਰਜੀ ਜ਼ੋਰ।
ਵੇ ਹੁਣ ਤੈਨੂੰ ਕੀ।।।।।।।।

Real Estate