ਅਮਰੀਕਾ ’ਚ ਅੰਮ੍ਰਿਤਸਰ ਦੇ ਨੌਜਵਾਨ ਦਾ ਇਕ ਚੋਰ ਨੇ ਕੀਤਾ ਗੋਲੀਆਂ ਮਾਰ ਕੇ ਕਤਲ

1025

ਅਮਰੀਕੀ ਸੂਬੇ ਮਿਸੀਸਿੱਪੀ ’ਚ ਪਿੰਡ ਮੱਤੇਵਾਲ ,ਜ਼ਿਲਾ ਅੰਮ੍ਰਿਤਸਰ ਦੇ 23 ਸਾਲਾ ਨੌਜਵਾਨ ਅਕਸ਼ੇਪ੍ਰੀਤ ਸਿੰਘ ਦੇ ਕਤਲ ਦਾ ਕਤਲ ਕਰ ਦਿੱਤਾ ਗਿਆ । ਪੰਜਾਬ ਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾ। ਐੱਸ। ਜੈਸ਼ੰਕਰ ਨੂੰ ਬੇਨਤੀ ਕੀਤੀ ਹੈ ਕਿ ਉਹ ਪੰਜਾਬੀ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਵਿੱਚ ਉਨ੍ਹਾਂ ਦੇ ਪਰਿਵਾਰ ਦੀ ਮਦਦ ਕਰਨ। ਜਾਣਕਾਰੀ ਮੁਤਾਬਕ ਕੋਈ ਚੋਰ ਉਸ ਦੀ ਦੁਕਾਨ ਤੋਂ ਕੁਝ ਚੋਰੀ ਕਰਨ ਦਾ ਜਤਨ ਕਰ ਰਿਹਾ ਸੀ। ਤਦ ਜਦੋਂ ਅਕਸ਼ੇਪ੍ਰੀਤ ਨੇ ਉਸ ਦਾ ਵਿਰੋਧ ਕੀਤਾ, ਤਾਂ ਚੋਰ ਨੇ ਤੁਰੰਤ ਉਸ ਨੂੰ ਬਹੁਤ ਨੇੜਿਓਂ ਤਿੰਨ ਗੋਲੀਆਂ ਮਾਰ ਦਿੱਤੀਆਂ। ਅਕਸ਼ੇਪ੍ਰੀਤ ਸਿੰਘ ਦੇ ਤਾਏ ਸੋਹਨ ਸਿੰਘ ਨੇ ਦੱਸਿਆ ਕਿ ਹਾਲੇ ਪਰਸੋਂ ਹੀ ਉਸ (ਅਕਸ਼ੇਪ੍ਰੀਤ ਸਿੰਘ) ਦੇ ਵੱਡੇ ਭਰਾ ਲਵਪ੍ਰੀਤ ਸਿੰਘ ਦੇ ਘਰ ਪੁੱਤਰ ਨੇ ਜਮਨ ਲਿਆ ਹੈ ਤੇ ਘਰ ਵਿੱਚ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਕਿ ਉੱਪਰੋਂ ਇਹ ਭਾਣਾ ਵਰਤਣ ਦੀ ਖ਼ਬਰ ਆ ਗਈ। ਅਕਸ਼ੇਪ੍ਰੀਤ ਤਿੰਨ ਸਾਲ ਪਹਿਲਾਂ ਮਿੱਸੀਸਿੱਪੀ ਗਿਆ ਸੀ। ਉੱਥੇ ਉਸ ਦੇ ਪਿਤਾ ਬਖ਼ਸ਼ੀਸ਼ ਸਿੰਘ ਨੇ ਪਹਿਲਾਂ ਹੀ ਆਪਣਾ ਕਾਰੋਬਾਰ ਸੈਟਲ ਕੀਤਾ ਹੋਇਆ ਸੀ ਤੇ ਉਹ ਸਾਰਾ ਕਾਰੋਬਾਰ ਸਾਂਭਣ ਲਈ ਹੀ ਅਮਰੀਕਾ ਗਿਆ ਸੀ।

Real Estate