ਭਾਰਤ ਵਿੱਚ ਫੈਕਟਰੀਆਂ ਦਾ ਉਤਪਾਦਨ ਪਿਛਲੇ ਸੱਤਾਂ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ‘ਤੇ

856

ਭਾਰਤ ਵਿੱਚ ਫੈਕਟਰੀਆਂ ਦਾ ਉਤਪਾਦਨ ਪਿਛਲੇ ਸੱਤਾਂ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ‘ਤੇ ਹੈ।ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸਤੰਬਰ ਮਹੀਨੇ ਵਿੱਚ ਸਨਅਤੀ ਉਤਪਾਦਨ 4.3 ਫ਼ੀਸਦੀ ਸੁੰਗੜਿਆ ਹੈ।ਭਾਰਤ ਦੇ ਕੇਂਦਰੀ ਸਟੈਟਿਸਟਿਕਸ ਔਫ਼ਿਸ ਵੱਲੋਂ ਜਾਰੀ ਆਂਕੜਿਆਂ ਮੁਤਾਬਕ ਇਸ ਦੀ ਵਜ੍ਹਾਂ ਨਿਰਮਾਣ, ਮਾਈਨਿੰਗ ਤੇ ਬਿਜਲੀ ਖੇਤਰਾਂ ਦਾ ਉਤਪਾਦਨ ਘਟਣਾ ਹੈ।ਇਨ੍ਹਾਂ ਖੇਤਰਾਂ ਵਿੱਚੋਂ ਸਭ ਤੋਂ ਜ਼ਿਆਦਾ ਅਸਰ ਨਿਰਮਾਣ ਖੇਤਰ ‘ਤੇ ਪਿਆ ਹੈ ਜੋ ਕਿ ਇੰਡੈਕਸ ਆਫ਼ ਇੰਡਸਟਰੀਅਲ ਪ੍ਰੋਡਕਸ਼ਨ ਵਿੱਚ 77.63 ਫ਼ੀਸਦੀ ਹਿੱਸਾ ਪਾਉਂਦਾ ਹੈ।ਪਿਛਲੇ ਸਾਲ 4.8 ਫ਼ੀਸਦੀ ਦਾ ਵਾਧਾ ਦਰਜ ਕਰਨ ਵਾਲੇ ਇਸ ਖੇਤਰ ਵਿੱਚ ਇਸ ਸਾਲ ਸੰਤਬਰ ਵਿੱਚ ਲਗਾਤਾਰ ਦੂਜੇ ਮਹੀਨੇ 3.9 ਫ਼ੀਸਦੀ ਦੀ ਕਮੀ ਦੇਖੀ ਗਈ ਹੈ।

Real Estate