ਨਗਰ ਕੀਰਤਨ ‘ਚ ਹਵਾਈ ਫਾਇਰ ਕਰ ਫਸੇ ਪਿਉ-ਪੁੱਤ

1309

ਨਗਰ ਕੀਰਤਨ ਦੌਰਾਨ ਇਕ ਨੌਜਵਾਨ ਨੇ ਆਪਣੇ ਪਿਤਾ ਦੀ ਲਾਇਸੈਂਸ ਰਾਈਫਲ ਨਾਲ ਹਵਾਈ ਫਾਇਰਿੰਗ ਕਰ ਦਿੱਤੀ। ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਵੀਡੀਓ ਨੂੰ ਵੇਖਦਿਆਂ ਹੀ ਹਰਕਤ ਵਿੱਚ ਆਈ ਗੋਬਿੰਦਗੜ੍ਹ ਪੁਲਿਸ ਨੇ ਗੋਲੀਆਂ ਚਲਾਉਣ ਵਾਲੇ ਨੌਜਵਾਨ ਜਤਿੰਦਰ ਸਿੰਘ ਅਤੇ ਉਸਦੇ ਪਿਤਾ ਨਸੀਬ ਸਿੰਘ ਦੇ ਖਿਲਾਫ ਅਸਲਾ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਨਗਰ ਕੀਰਤਨ ਐਤਵਾਰ ਸਵੇਰੇ ਗੁਰਦੁਆਰਾ ਪਾਤਸ਼ਾਹੀ ਛੇ ਤੋਂ ਮੰਡੀ ਗੋਬਿੰਦਗੜ੍ਹ ਦੇ 550ਵੇਂ ਪ੍ਰਕਾਸ਼ ਪੁਰਵ ‘ਤੇ ਕੱਢਿਆ ਗਿਆ। ਜਿਵੇਂ ਹੀ ਦੁਪਿਹਰ ਨਗਰ ਕੀਰਤਨ ਸੰਗਤਪੁਰਾ ਖੇਤਰ ਵਿਚ ਪਹੁੰਚਿਆ, ਜਤਿੰਦਰ ਸਿੰਘ ਨੇ ਆਪਣੇ ਪਿਤਾ ਨਸੀਬ ਸਿੰਘ ਦੇ ਲਾਇਸੰਸਸ਼ੁਦਾ 12 ਬੋਰ ਰਾਈਫਲ ਨਾਲ ਗੋਲੀਆਂ ਚਲਾ ਦਿੱਤੀਆਂ। ਕੇਸ ਦਰਜ ਕਰਨ ਤੋਂ ਬਾਅਦ ਹਵਾ ਵਿੱਚ ਫਾਇਰ ਕਰਨ ਵਾਲੇ ਨੌਜਵਾਨ ਅਤੇ ਉਸਦੇ ਪਿਤਾ ਨੂੰ ਲਾਇਸੰਸਸ਼ੁਦ ਰਾਈਫਲ ਸਮੇਤ ਕਾਬੂ ਕਰ ਲਿਆ ਗਿਆ ਹੈ।
ਦੂਜੇ ਪਾਸੇ ਇੱਕ ਹੋਰ ਫਾਇਰਿੰਗ ਦੇ ਮਾਮਲੇ ‘ਚ ਅਬੋਹਰ ਦੇ ਪਿੰਡ ਖੁਈਆਂ ਸਰਵਰ ਵਿਖੇ ਮੈਰਿਜ ਪੈਲੇਸ ਵਿਖੇ ਚੱਲ ਰਹੇ ਵਿਆਹ ਸਮਾਰੋਹ ਦੌਰਾਨ ਹੋਏ ਇਕ ਝਗੜੇ ਦੌਰਾਨ ਗੋਲੀ ਚੱਲਣ ਕਾਰਨ ਪਿੰਡ ਹਰੀਪੁਰਾ ਦੇ ਸਾਬਕਾ ਸਰਪੰਚ ਦੀ ਮੌਤ ਹੋ ਗਈ ਜਦਕਿ 2 ਹੋਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸ੍ਰੀਗੰਗਾਨਗਰ ਦੇ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਘਟਨਾ ਦੀ ਖ਼ਬਰ ਮਿਲਦਿਆਂ ਹੀ ਥਾਣਾ ਖੁਈਆਂ ਸਰਵਰ ਦੀ ਪੁਲਿਸ ਮੌਕੇ ‘ਤੇ ਪੁੱਜ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ।
ਸੋਮਵਾਰ ਨੂੰ ਪਿੰਡ ਹਰੀਪੁਰਾ ਚ ਕਿਸੇ ਵਿਅਕਤੀ ਦਾ ਵਿਆਹ ਸਮਾਗਮ ਖੁਈਆਂ ਸਰਵਰ ਵਿਖੇ ਏ ਕੇ ਰਿਜ਼ੋਰਟ ਵਿਖੇ ਚੱਲ ਰਿਹਾ ਸੀ। ਇਸ ਦੌਰਾਨ ਪਿੰਡ ਹਰੀਪੁਰਾ ਨਿਵਾਸੀ ਲੋਕੇਸ਼ ਗੋਦਾਰਾ ਨਾਲ ਕੁਝ ਲੋਕਾਂ ਦਾ ਝਗੜਾ ਹੋ ਗਿਆ ਤੇ ਝਗੜੇ ਵਿੱਚ ਹੋਈ ਫਾਇਰਿੰਗ ਕਾਰਨ ਸਾਬਕਾ ਸਰਪੰਚ ਮਹਿੰਦਰ ਕੁਮਾਰ ਪੁੱਤਰ ਓਮ ਪ੍ਰਕਾਸ਼, ਨੀਰਜ ਪੁੱਤਰ ਰਾਮ ਮੂਰਤੀ, ਭਰਤ ਲਾਲ ਪੁੱਤਰ ਪ੍ਰਿਥਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

Real Estate