ਚੰਦ ਤੋਂ ਲਿਆਂਦੇ ਨਮੂਨੇ ਨਾਸਾ ਨੇ 47 ਸਾਲ ਬਾਅਦ ਖੋਲ੍ਹੇ

4756

ਅਮਰੀਕੀ ਪੁਲਾੜ ਏਜੰਸੀ ਨਾਸਾ ਨੇ 47 ਸਾਲ ਬਾਅਦ ਉਹ ਡੱਬਾ ਖੋਲ੍ਹਿਆ ਹੈ, ਜਿਸ ਵਿਚ ਚੰਦ ਦੇ ਰਾਜ਼ ਛਿਪੇ ਹਨ। ਦਰਅਸਲ ਇਸ ਵਿਚ ਚੰਦ ਦੀ ਮਿੱਟੀ ਅਤੇ ਚਟਾਨਾਂ ਦੇ ਸੈਂਪਲ ਹਨ। ਉਹਨਾਂ ਨੂੰ 1972 ਵਿਚ ਨਾਸਾ ਨੇ ਅਪੋਲੋ 17 ਚੰਦ ਮਿਸ਼ਨ ਦੌਰਾਨ ਲਿਆ ਗਿਆ ਸੀ। ਹੁਣ ਨਾਸਾ ਇਹਨਾਂ ‘ਤੇ ਖੋਜ ਕਰ ਕੇ ਇਹਨਾਂ ਤੋਂ ਪ੍ਰਾਪਤ ਨਤੀਜਿਆਂ ਨੂੰ 2024 ਵਿਚ ਲਾਂਚ ਹੋਣ ਵਾਲੇ ਆਰਟਮਿਸ ਮਿਸ਼ਨ ਲਈ ਵਰਤੇਗੀ। ਨਾਸਾ ਨੇ 1972 ਵਿਚ ਅਪਣੇ ਅਪੋਲੋ 17 ਚੰਦਰ ਮਿਸ਼ਨ ਦੇ ਤਹਿਤ ਤਿੰਨ ਪੁਲਾੜ ਯਾਤਰੀਆਂ ਨੂੰ ਚੰਦ ‘ਤੇ ਭੇਜਿਆ ਸੀ। ਇਸ ਵਿਚ ਯੁਗੀਨ ਸਰਨਨ, ਹੈਰਸਿਨ ਸਮਿਥ ਅਤੇ ਰੋਨਾਲਡ ਇਵੰਸ ਸ਼ਾਮਲ ਸਨ। ਇਹਨਾਂ ਵਿਚੋਂ ਸਰਨਨ ਅਤੇ ਸਮਿਥ ਨੇ ਚੰਦ ਦੀ ਪਰਤ ‘ਤੇ ਮਿੱਟੀ ਅਤੇ ਚੱਟਾਨਾਂ ਦੇ ਨਮੂਨੇ ਲਏ ਸੀ। ਨਾਸਾ ਦੇ ਸਾਰੇ ਅਪੋਲੋ ਮਿਸ਼ਨ ਤਹਿਤ ਚੰਦ ਤੋਂ ਕਰੀਬ 386 ਕਿਲੋਗ੍ਰਾਮ ਨਮੂਨੇ ਲਏ ਗਏ ਸਨ। ਨਾਸਾ ਨੇ 5 ਨਵੰਬਰ ਨੂੰ ਇਹਨਾਂ ਵਿਚੋਂ ਕੁਝ ਨਮੂਨਿਆਂ ਨੂੰ ਖੋਲਿਆ ਹੈ। ਇਸ ਨੂੰ ਹਿਊਸਟਨ ਵਿਚ ਸਥਿਤ ਨਾਸਾ ਦੇ ਜਾਨਸਨ ਸਪੇਸ ਸੈਂਟਰ ਦੀ ਲੂਨਕ ਕਿਊਰੇਸ਼ਨ ਲੈਬ ਵਿਚ ਵਿਗਿਆਨਕਾਂ ਨੇ ਖੋਲਿਆ ਹੈ। ਚੰਦ ਤੋਂ ਲਏ ਗਏ ਕੁਝ ਨਮੂਨੇ ਸੁਰੱਖਿਅਤ ਰੱਖ ਲਏ ਸੀ। ਨਾਸਾ ਦਾ ਮੰਨਣਾ ਸੀ ਕਿ ਭਵਿੱਖ ਵਿਚ ਇਹਨਾਂ ਦੀ ਸਟੱਡੀ ਵਧੀਆ ਤਕਨੀਕ ਨਾਲ ਕੀਤੀ ਜਾਵੇਗੀ। ਨਾਸਾ ਦੇ ਵਿਗਿਆਨਕ ਡਾਕਟਰ ਸਾਰਾਹ ਨੋਬਲ ਨੇ ਕਿਹਾ ਕਿ ਇਸ ਸਮੇਂ ਅਸੀਂ ਉਹ ਖੋਜ ਕਰਨ ਦੇ ਸਮਰੱਥ ਹਾਂ ਜੋ ਉਸ ਸਮੇਂ ਨਹੀਂ ਸੀ ਜਦੋਂ ਇਹ ਨਮੂਨੇ ਲਿਆਂਦੇ ਗਏ ਸਨ। ਉਹਨਾਂ ਅਨੁਸਾਰ ਇਹਨਾਂ ਨਮੂਨਿਆਂ ਦੀ ਸਟੱਡੀ ਨਾਲ ਭਵਿੱਖ ਵਿਚ ਹੋਣ ਵਾਲੀਆਂ ਚੰਦ ਮੁਹਿੰਮਾਂ ਵਿਚ ਵਰਤੀਆਂ ਜਾਣ ਵਾਲੀਆਂ ਤਕਨੀਕਾਂ ਅਤੇ ਵਿਗਿਆਨਕਾਂ ਦੀ ਖੋਜ ਵਿਚ ਕਾਫ਼ੀ ਮਦਦ ਮਿਲੇਗੀ। ਨਾਸਾ ਨੇ ਸਾਰੇ ਨਮੂਨਿਆਂ ਵਿਚੋਂ ਦੇ ਸੈਂਪਲ ਖੋਜ ਲਈ ਚੁਣੇ ਹਨ। ਇਹਨਾਂ ਨਮੂਨਿਆਂ ਨੂੰ 2 ਫੁੱਟ ਲੰਬੇ ਟਿਊਬ ਵਿਚ ਲਿਆ ਗਿਆ ਸੀ।

Real Estate