550ਵੇਂ ਪ੍ਰਕਾਸ਼ ਪੁਰਬ ਮੌਕੇ 400 ਤੋਂ ਵੱਧ ਨਾਮੀ ਸ਼ਖ਼ਸੀਅਤਾਂ ਦਾ ‘ਅਚੀਵਰਜ਼ ਐਵਾਰਡ’ ਨਾਲ ਸਨਮਾਨ

800

ਕਪੂਰਥਲਾ, 10 ਨਵੰਬਰ :(ਕੌੜਾ)-ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ 400 ਤੋਂ ਵੱਧ ਨਾਮੀ ਸ਼ਖ਼ਸੀਅਤਾਂ ਨੂੰ ਵੱਖ-ਵੱਖ ਖੇਤਰ ਵਿੱਚ ਪਾਏ ਸ਼ਾਨਦਾਰ ਯੋਗਦਾਨ ਲਈ ‘ਅਚੀਵਰਜ਼ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਅੱਜ ਇਨਾਂ ਸਾਰੇ ਪੰਜਾਬੀਆਂ ਨੂੰ ਸਨਮਾਨਿਤ ਕਰਨ ’ਤੇ ਬਹੁਤ ਮਾਣ ਮਹਿਸੂਸ ਕਰਦੇ ਹਨ ਜਿਨਾਂ ਨੇ ਆਪਣੇ ਜੀਵਨ ਵਿੱਚ ਵੱਖ-ਵੱਖ ਖੇਤਰਾਂ ’ਚ ਮੱਲਾਂ ਮਾਰੀਆਂ ਹਨ। ਚਾਹੇ ਜਨਤਕ ਜੀਵਨ ਹੋਵੇ, ਫੌਜ, ਸਿਵਲ ਸੇਵਾਵਾਂ, ਨਿਆਂਪਾਲਿਕਾ ਜਾਂ ਕਾਨੂੰਨੀ ਪੇਸ਼ੇ, ਕਾਰੋਬਾਰ, ਖੇਤੀਬਾੜੀ, ਵਿਦਿਅਕ, ਧਾਰਮਿਕ, ਸਮਾਜ ਸੇਵਾ, ਕਲਾ, ਸਾਹਿਤਕਾਰੀ, ਕਵੀ, ਅਗਾਂਹਵਧੂ ਕਿਸਾਨ, ਵਾਤਾਵਰਣ ਪ੍ਰੇਮੀ, ਵਿਗਿਆਨ ਅਤੇ ਖੋਜ, ਖੇਡਾਂ, ਸੱਭਿਆਚਾਰ ਅਤੇ ਮੀਡੀਆ, ਸਾਡੇ ਲੋਕਾਂ ਨੇ ਦੇਸ਼ ਅਤੇ ਪੰਜਾਬ ਦਾ ਸਿਰ ਮਾਣ ਨਾਲ ਉਚਾ ਕੀਤਾ ਹੈ। ਮੁੱਖ ਮੰਤਰੀ ਨੇ ਵੱਖ-ਵੱਖ ਖੇਤਰ ਦੀਆਂ ਨਾਮਣਾ ਖੱਟਣ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ। ਇਨਾਂ ਸ਼ਖਸੀਅਤਾਂ ਵਿੱਚ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ, ਬਾਬਾ ਇਕਬਾਲ ਸਿੰਘ, ਬਾਬਾ ਸੇਵਾ ਸਿੰਘ, ਬਾਬਾ ਬਲਬੀਰ ਸਿੰਘ ਬੁੱਢਾ ਦਲ, ਸੰਤ ਬਾਬਾ ਮਹਿੰਦਰ ਸਿੰਘ, ਸੰਤ ਅਵਤਾਰ ਸਿੰਘ, ਸੰਤ ਬਲਜਿੰਦਰ ਸਿੰਘ, ਮਹੰਤ ਰਮਿੰਦਰ ਦਾਸ, ਸੰਤ ਕੁਲਵੰਤ ਰਾਮ ਭਾਰੋਮਾਜਰਾ, ਸੰਤ ਨਿਰਮਲ ਦਾਸ ਬਾਬਾ ਜੌੜੇ, ਸੰਤ ਗੁਰਦੀਪ ਗਿਰੀ, ਸੰਤ ਮੱਖਣ ਸਿੰਘ, ਸੰਤ ਬਾਬਾ ਮਹਿੰਦਰ ਸਿੰਘ ਲੰਮਿਆ ਵਾਲੇ ਅਤੇ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਬੇਲਾਂ ਵਾਲੇ ਸ਼ਾਮਲ ਸਨ। ਕੈਪਟਨ ਅਮਰਿੰਦਰ ਸਿੰਘ ਨੇ ਫੌਜ ਦੇ ਜਰਨੈਲਾਂ ਨੂੰ ਵੀ ਸਨਮਾਨਿਤ ਕੀਤਾ ਜਿਨਾਂ ਵਿੱਚ ਸਾਬਕਾ ਏਅਰ ਚੀਫ ਮਾਰਸ਼ਲ ਬੀ।ਐਸ। ਧਨੋਆ, ਜਨਰਲ (ਸੇਵਾ-ਮੁਕਤ) ਜੇ।ਜੇ। ਸਿੰਘ, ਏਅਰ ਮਾਰਸ਼ਲ ਜਗਜੀਤ ਸਿੰਘ, ਬਿ੍ਰਗੇਡੀਅਰ (ਸੇਵਾ-ਮੁਕਤ) ਸੁਖਜੀਤ ਸਿੰਘ, ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਕੇ।ਜੇ। ਸਿੰਘ, ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਐਨ ਐਸ ਬਰਾੜ, ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਜੇ।ਐਸ। ਚੀਮਾ, ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਸੁਰਿੰਦਰ ਸਿੰਘ, ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਐਨ।ਪੀ।ਐਸ। ਹੀਰਾ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਅਤੇ ਉੱਘੇ ਕਾਲਮਨਵੀਸ ਅਰੁਣ ਸ਼ੌਰੀ ਵੀ ਸ਼ਾਮਲ ਸਨ। ਇਸ ਮੌਕੇ ਸਨਮਾਨ ਪ੍ਰਾਪਤ ਕਰਨ ਵਾਲੀਆਂ ਹੋਰ ਸ਼ਖ਼ਸੀਅਤਾਂ ਵਿੱਚ ਜਸਟਿਸ ਮਹਿਤਾਬ ਸਿੰਘ ਗਿੱਲ, ਜਸਟਿਸ ਜੀ।ਆਰ। ਮਜੀਠੀਆ, ਜਸਟਿਸ ਅਮਰਬੀਰ ਸਿੰਘ ਗਿੱਲ, ਜਸਟਿਸ ਗੁਰਦੇਵ ਸਿੰਘ, ਜਸਟਿਸ ਐਸ। ਐਸ। ਸਾਰੋਂ, ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਅਤੇ ਐਡਵੋਕੇਟ ਕੇ।ਟੀ।ਐੱਸ। ਤੁਲਸੀ ਸ਼ਾਮਲ ਹਨ।
ਕਲਾ, ਸੱਭਿਆਚਾਰ, ਸੰਗੀਤ ਅਤੇ ਸਾਹਿਤ ਦੇ ਖੇਤਰ ਦੀਆਂ ਜਿਹੜੀਆਂ ਉੱਘੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ, ਉਨਾਂ ਵਿੱਚ ਸੁਰਜੀਤ ਪਾਤਰ, ਹੰਸ ਰਾਜ ਹੰਸ, ਪੂਰਨ ਚੰਦ ਵਡਾਲੀ, ਮਲਕੀਤ ਸਿੰਘ, ਦਲੀਪ ਕੌਰ ਟਿਵਾਣਾ, ਗੁਰਮੀਤ ਬਾਵਾ, ਭਾਈ ਬਲਦੀਪ ਸਿੰਘ, ਬੀਨੂ ਢਿੱਲੋਂ, ਜਸਵਿੰਦਰ ਭੱਲਾ, ਬਲਵੀਰ ਰਿਸ਼ੀ, ਮੁਹੰਮਦ ਸਦੀਕ, ਸਰਦੂਲ ਸਿਕੰਦਰ, ਪੂਰਨ ਸ਼ਾਹ ਕੋਟੀ, ਗੁਰਪ੍ਰੀਤ ਸਿੰਘ ਘੁੱਗੀ, ਪ੍ਰੀਤੀ ਸਪਰੂ, ਬਾਬੂ ਸਿੰਘ ਮਾਨ, ਮਰਹੂਮ ਜਸਪਾਲ ਭੱਟੀ ਦੀ ਪਤਨੀ ਸਵਿਤਾ ਭੱਟੀ ਅਤੇ ਮਨਮੋਹਨ ਸਿੰਘ ਸ਼ਾਮਲ ਸਨ। ‘ਅਚੀਵਰਜ਼ ਐਵਾਰਡ’ ਹਾਸਲ ਕਰਨ ਵਾਲੇ ਉੱਘੇ ਐਨਆਰਆਈਜ਼ ਵਿੱਚ ਹਰਭਜਨ ਸਿੰਘ ਵਿਰਦੀ, ਲਾਰਡ ਰਾਜ ਲੂੰਬਾ, ਲਾਰਡ ਸਵਰਾਜ ਪਾਲ, ਐਸਪੀਐਸ ਓਬਰਾਏ ਅਤੇ ਕਮਲਜੀਤ ਬਖਸ਼ੀ ਸ਼ਾਮਲ ਸਨ।
ਖੇਡ ਸ਼੍ਰੇਣੀ ਵਿੱਚ ਮੁੱਖ ਮੰਤਰੀ ਵੱਲੋਂ ਪਦਮਸ੍ਰੀ ਬਲਬੀਰ ਸਿੰਘ ਸੀਨੀਅਰ, ਹਰਮਨਪ੍ਰੀਤ ਕੌਰ, ਪ੍ਰਗਟ ਸਿੰਘ, ਕਰਤਾਰ ਸਿੰਘ, ਅਵਨੀਤ ਕੌਰ, ਮਨਜੀਤ ਕੌਰ ਅਤੇ ਮਾਨ ਕੌਰ ਦਾ ਸਨਮਾਨ ਕੀਤਾ ਗਿਆ।

Real Estate