ਪੰਜਾਬ ਪੁਲਿਸ ਵਲੋਂ ਸੁਲਤਾਨਪੁਰ ਲੋਧੀ ‘ਚ ਡਿਊਟੀ ‘ਤੇ ਤਾਇਨਾਤ ਕਰਮੀਆਂ ਦੀ 100 ਫੀਸਦੀ ਹਾਜ਼ਰੀ ਯਕੀਨੀ ਬਣਾਉਣ ਲਈ ਐਪ ਜਾਰੀ

764

ਆਈ.ਸੀ.ਸੀ.ਸੀ. ‘ਚ ਸਿੰਗਲ ਕਲਿਕ ਨਾਲ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ‘ਚ ਕਿਸੇ ਵੀ ਹਿੱਸੇ ‘ਚ ਤਾਇਨਾਤ ਕਰਮੀ ਦੀ ਹਾਜ਼ਰੀ ਸਬੰਧੀ ਪ੍ਰਾਪਤ ਕੀਤੀ ਜਾ ਸਕੇਗੀ ਜਾਣਕਾਰੀ

ਕਪੂਰਥਲਾ/ਸੁਲਤਾਨਪੁਰ ਲੋਧੀ, 10 ਨਵੰਬਰ(ਕੌੜਾ)-ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਡਿਊਟੀ ‘ਤੇ ਤਾਇਨਾਤ ਪੁਲਿਸ ਅਧਿਕਾਰੀਆਂ ਤੇ ਕਰਮੀਆਂ ਦੀ 100 ਫੀਸਦੀ ਹਾਜ਼ਰੀ ਯਕੀਨੀ ਬਣਾਉਣ ਅਤੇ ਉਨਾਂ ਵਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਨਜ਼ਰਸਾਨੀ ਲਈ ਪੰਜਾਬ ਪੁਲਿਸ ਵਲੋਂ ਵੱਡੀ ਪਹਿਲਕਦਮੀ ਕਰਦਿਆਂ ਇਕ ਵਿਸ਼ੇਸ਼ ਐਪ ਜਾਰੀ ਕੀਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ।ਐਸ।ਪੀ।ਕਪੂਰਥਲਾ ਸ੍ਰੀ ਸਤਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ 1000 ਦੇ ਕਰੀਬ ਪੁਲਿਸ ਕਰਮੀ ਡਿਊਟੀ ‘ਤੇ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨਾਂ ਸਾਰੇ ਕਰਮਚਾਰੀਆ ਦੀ ਹਾਜ਼ਰੀ ਨਿੱਜੀ ਤੌਰ ‘ਤੇ ਚੈਕ ਕਰਨਾ ਬਹੁਤ ਹੀ ਮੁਸ਼ਕਿਲ ਕੰਮ ਹੈ, ਇਸ ਲਈ ਇਸ ਸਾਰੀ ਪ੍ਰਕਿਰਿਆ ਲਈ ਇਹ ਐਪ ਬਣਾਈ ਗਈ ਹੈ। ਸ੍ਰੀ ਸਤਿੰਦਰ ਸਿੰਘ ਨੇ ਦੱਸਿਆ ਕਿ ਇਹ ਐਪ ਅਹੁਦੇ ਅਤੇ ਜੀ ਪੀ ਐਸ ਲੁਕੇਸ਼ਨ ਵਾਈਸ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਡਿਊਟੀ ‘ਤੇ ਤਾਇਨਾਤ ਪੁਲਿਸ ਕਰਮੀਆਂ ਦੀ ਹਾਜ਼ਰੀ ਨੂੰਯਕੀਨੀ ਬਣਾਏਗੀ।ਐਸ।ਐਸ।ਪੀ।ਨੇ ਦੱਸਿਆ ਕਿ ਇਕ ਸਿੰਗਲ ਕਲਿੱਕ ਨਾਲ 24 ਘੰਟੇ ਡਿਊਟੀ ‘ਤੇ ਤਾਇਨਾਤ ਕਰਮੀਆਂ ਸਬੰਧੀ ਜਾਣਕਾਰੀ ਹਾਸਿਲ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਪੁਲਿਸ ਕਰਮੀ ਦੀ ਡਿਊਟੀ ਸਥਾਨ ‘ਤੇ ਹਾਜ਼ਰੀ ਨੂੰ ਯਕੀਨੀ ਬਣਾਇਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਨਾਲ ਕਿਸੇ ਵੀ ਸਥਾਨ ‘ਤੇ ਤਾਇਨਾਤ ਪੁਲਿਸ ਬਲਾਂ ਦੀ ਸਹੀ ਸਥਿਤੀ ਸਾਹਮਣੇ ਆ ਸਕੇਗੀ ਅਤੇ ਇਹ ਸੁਰੱਖਿਆ ਬਲ ਕਿਸੇ ਵੀ ਹੰਗਾਮੀ ਸਥਿਤੀ ਵਿੱਚ ਦੂਸਰੇ ਸਥਾਨ ‘ਤੇ ਅਸਾਨੀ ਨਾਲ ਪਹੁੰਚ ਸਕਣਗੇ। ਸ੍ਰੀ ਸਤਿੰਦਰ ਸਿੰਘ ਨੇ ਦੱਸਿਆ ਕਿ ਆਈ।ਜੀ। ਨੌਨਿਹਾਲ ਸਿੰਘ ਦੀ ਸਖ਼ਤ ਮਿਹਨਤ ਸਦਕਾ ਪੁਲਿਸ ਬਲਾ ਦੀ ਇਸ ਐਪ ਨੂੰ ਜਾਰੀ ਕੀਤਾ ਜਾ ਸਕਿਆ ਹੈ, ਜੋ ਖੁਦ ਪਵਿੱਤਰ ਸ਼ਹਿਰ ਵਿੱਚ ਸਮੁੱਚੇ ਸੁਰੱਖਿਆ ਪ੍ਰਬੰਧਾ ਦੀ ਨਜ਼ਰਸਾਨੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਆਈ।ਸੀ।ਸੀ। ਸੈਂਟਰ ਵਿੱਚ ਬੈਠਾ ਅਧਿਕਾਰੀ ਇਕ ਸਿੰਗਲ ਕਲਿੱਕ ਨਾਲ ਪਵਿੱਤਰ ਸ਼ਹਿਰ ਦੇ ਕਿਸੇ ਵੀ ਹਿੱਸੇ ਵਿਚ ਡਿਊਟੀ ‘ਤੇ ਤਾਇਨਾਤ ਪੁਲਿਸ ਕਰਮੀ ਦੀ ਅਹੁਦੇ ਅਤੇ ਪਤੇ ਦੇ ਤੋਂ ਇਲਾਵਾ ਉਸ ਦੇ ਮੋਬਾਇਲ ਫੋਨ ਬੈਟਰੀ ਦੀ ਪਾਵਰ ਨੂੰ ਵੀ ਚੈਕ ਕਰ ਸਕਦਾ ਹੈ।

Real Estate