ਹਨੀਪ੍ਰੀਤ ਨੂੰ ਨਹੀਂ ਮਿਲੀ ਸੁਨਾਰੀਆ ਜੇਲ੍ਹ ‘ਚ ਡੇਰਾ ਮੁਖੀ ਨਾਲ ਮਿਲਣ ਦੀ ਇਜਾਜ਼ਤ !

1311

ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲਣ ਲਈ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਸੋਮਵਾਰ ਨੂੰ ਜਿਹੜੇ 10 ਜਣਿਆਂ ਨੇ ਡੇਰਾ ਮੁਖੀ ਨੂੰ ਮਿਲਣ ਜਾਣਾ ਹੈ, ਉਨ੍ਹਾਂ ਦੇ ਨਾਂਵਾਂ ਦੀ ਸੂਚੀ ਵਿੱਚ ਹਨੀਪ੍ਰੀਤ ਦਾ ਨਾਂਅ ਨਹੀਂ ਹੈ। ਮੁਲਾਕਾਤੀਆਂ ਵਿੱਚ ਜਿਹੜੇ 10 ਨਾਂਅ ਹਨ; ਉਨ੍ਹਾਂ ਵਿੱਚ ਮਾਂ ਨਸੀਬ ਕੌਰ, ਪਤਨੀ ਹਰਜੀਤ ਕੌਰ, ਪੁੱਤਰ ਜਸਮੀਤ, ਧੀ ਅਮਨਪ੍ਰੀਤ ਤੇ ਚਰਨਪ੍ਰੀਤ ਤੋਂ ਇਲਾਵਾ ਤਿੰਨ ਵੱਖੋ–ਵੱਖਰੇ ਵਕੀਲ ਸ਼ਾਮਲ ਹਨ। ਨਹੀਂ ਗਈ ਹੈ। ਇਸ ਜੇਲ੍ਹ ਦੇ ਕੈਦੀਆਂ ਨੂੰ ਮੁਲਾਕਾਤੀ ਜਾਂ ਤਾਂ ਸੋਮਵਾਰ ਨੂੰ ਮਿਲ ਸਕਦੇ ਹਨ ਤੇ ਜਾਂ ਵੀਰਵਾਰ ਨੂੰ। ਸੋਮਵਾਰ ਨੂੰ ਜਿਹੜੇ 10 ਜਣਿਆਂ ਨੇ ਡੇਰਾ ਮੁਖੀ ਨੂੰ ਮਿਲਣ ਜਾਣਾ ਹੈ, ਉਨ੍ਹਾਂ ਦੇ ਨਾਂਵਾਂ ਦੀ ਸੂਚੀ ਵਿੱਚ ਹਨੀਪ੍ਰੀਤ ਦਾ ਨਾਂਅ ਨਹੀਂ ਹੈ। ਖ਼ਬਰਾਂ ਅਨੁਸਾਰ ਹਨੀਪ੍ਰੀਤ ਨੇ ਸ਼ੁੱਕਰਵਾਰ ਨੂੰ ਜੇਲ੍ਹ ਪ੍ਰਸ਼ਾਸਨ ਤੋਂ ਰਾਮ ਰਹੀਮ ਨੂੰ ਮਿਲਣ ਦੀ ਇਜਾਜ਼ਤ ਮੰਗੀ ਸੀ, ਜਿਸ ਨੂੰ ਜੇਲ੍ਹ ਪ੍ਰਸ਼ਾਸਨ ਨੇ ਰੱਦ ਕਰ ਦਿੱਤਾ ਹੈ। ਪੰਚਕੂਲਾ ਦੀ ਅਦਾਲਤ ਨੇ ਹਨੀਪ੍ਰੀਤ ਕੌਰ ਨੂੰ ਜ਼ਮਾਨਤ ’ਤੇ ਰਿਹਾਅ ਕੀਤਾ ਸੀ ਤੇ ਉਸ ਤੋਂ ਪਹਿਲਾਂ ਉਸ ’ਤੋਂ ਰਾਜ–ਧਰੋਹ ਦੇ ਦੋਸ਼ ਵਾਪਸ ਲੈ ਲਏ ਗਏ ਸਨ।

Real Estate