ਸਿੱਧੂ ਦਾ ਦੋਨੋ ਪਾਸੇ ਹੋਇਆ ਸਵਾਗਤ ਸਿਆਸੀ ਆਗੂ ਵੇਖਦੇ ਰਹੇ ਗਏ, ਸਿੱਧੂ ਨੂੰ ਉਡੀਕਦੇ ਇਮਰਾਨ ਖਾਨ ਦੀ ਵੀਡੀਓ ਵਾਇਰਲ

1569

ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਸਮਾਰੋਹ ‘ਚ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਸਮੇਤ ਕਈ ਆਗੂ ਸ਼ਿਰਕਤ ਕਰਨ ਮਗਰੋਂ ਸ਼ਾਮ ਨੂੰ ਭਾਰਤ ਪਰਤ ਆਏ । ਜਿਸ ਤਰ੍ਹਾਂ ਸਿੱਧੂ ਦਾ ਸਰਹੱਦ ਦੇ ਦੋਨੋ ਪਾਸੇ ਲੋਕਾਂ ਵੱਲੋਂ ਸਵਾਗਤ ਹੋਇਆ, ਸਾਰੇ ਸਿਆਸੀ ਆਗੂ ਵੇਖਦੇ ਰਹੇ ਗਏ। ਸਰਹੱਦ ਉਤੇ ਸਿੱਧੂ ਨੂੰ ਵੇਖ ਕੇ ਲੋਕਾਂ ਨੂੰ ਚਾਅ ਚੜ੍ਹ ਗਿਆ। ਲੋਕ ਉਨ੍ਹਾਂ ਦੇ ਗੱਡੀ ਦੇ ਪਿੱਛੇ ਭੱਜੇ। ਉਨ੍ਹਾਂ ਨੇ ਮੀਡੀਆ ਤੋਂ ਭਾਵੇਂ ਦੂਰੀ ਬਣਾਈ ਤੇ ਆਖਿਆ ਕਿ ਉਹ ਸਿਆਸਤ ਕਰਨ ਨਹੀਂ ਆਏ ਪਰ ਆਮ ਲੋਕਾਂ ਨੂੰ ਖੁੱਲ੍ਹ ਕੇ ਮਿਲੇ। ਪਰ ਸਾਰਾ ਮੀਡੀਆ ਤੇ ਆਮ ਲੋਕ ਸਿੱਧੂ ਦੁਆਲੇ ਹੀ ਘੁੰਮਦੇ ਉਡੀਕਾਂ ਕਰਦੇ ਵੇਖੇ ਗਏ ।
ਕਰਤਾਰਪੁਰ ਸਾਹਿਬ ਲਾਂਘੇ ਦਾ ਭਾਰਤ ਵਾਲੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤੇ ਬਾਅਦ ‘ਚ ਪਾਕਿਸਤਾਨ ਵਾਲੇ ਪਾਸੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਉਦਘਾਟਨ ਕੀਤਾ ਗਿਆ। ਜਿਸ ਦੌਰਾਨ ਭਾਰਤ ਵੱਲੋਂ ਲਾਂਘੇ ਦਾ ਉਦਘਾਟਨ ਹੋਣ ਮਗਰੋਂ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਗਿਆ ਸੀ, ਜਿਸ ਭਾਰਤ ਦੇ ਕਈ ਪ੍ਰਮੁੱਖ ਆਗੂ ਸ਼ਾਮਲ ਸਨ।

ਸਿੱਧੂ ਨੂੰ ਉਡੀਕਦੇ ਇਮਰਾਨ ਖਾਨ ਦੀ ਵੀਡੀਓ

Posted by Punjabi News Online (www.punjabinewsonline.com on Saturday, November 9, 2019

Real Estate