2 ਦਿਨਾਂ ਦੀ ਫ਼ੀਸ ਨਾ ਲੈਣ ਦਾ ਫੈਸਲਾ ਬਰਕਰਾਰ, ਪਾਸਪੋਰਟ ਦੀ ਛੋਟ ਨਹੀਂ

833

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਪਾਕਿਸਤਾਨ ਸਨਿੱਚਰਵਾਰ 9 ਨਵੰਬਰ ਅਤੇ ਮੰਗਲਵਾਰ 12 ਨਵੰਬਰ ਨੂੰ ਕਰਤਾਰਪੁਰ ਸਾਹਿਬ ਪੁੱਜਣ ਵਾਲੇ ਕਿਸੇ ਸ਼ਰਧਾਲੂ ਤੋਂ 20 ਡਾਲਰ ਦੀ ਨਿਰਧਾਰਤ ਫ਼ੀਸ ਨਹੀਂ ਲਵੇਗਾ। ਕੁਰੈਸ਼ੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ‘ਪ੍ਰੇਮ ਦਾ ਲਾਂਘਾ’ ਹੈ ਤੇ ਉਸ ਵਿੱਚ ਕੋਈ ਨਾਪਾਕ ਸਾਜ਼ਿਸ਼ ਨਹੀਂ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਰੈਸ਼ੀ ਨੇ ਕਰਤਾਰਪੁਰ ਸਾਹਿਬ ਲਾਂਘੇ ਨੂੰ ‘ਇਤਿਹਾਸਕ’ ਕਰਾਰ ਦਿੱਤਾ। ਇਹ ਲਾਂਘਾ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਕਸਬੇ ਡੇਰਾ ਬਾਬਾ ਨਾਨਕ ਨੂੰ ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ’ਚ ਪੈਂਦੇ ਕਰਤਾਰਪੁਰ ਸਾਹਿਬ ਨੂੰ ਜੋੜੇਗਾ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਆਪਣੇ ਅੰਤਲੇ ਵਰ੍ਹੇ ਇਸੇ ਅਸਥਾਨ ’ਤੇ ਬਿਤਾਏ ਸਨ।
20 ਡਾਲਰ ਦੀ ਸਰਵਿਸ ਫ਼ੀਸ 9 ਤੇ 12 ਨਵੰਬਰ ਨੂੰ ਵਸੂਲਣ ਬਾਰੇ ਭੁਲੇਖਾ ਦਰਅਸਲ ਪਾਕਿਸਤਾਨੀ ਫ਼ੌਜ ਨੇ ਪਾ ਦਿੱਤਾ ਸੀ। ਫ਼ਿਲਹਾਲ ਸ਼ਰਧਾਲੂ ਪਾਸਪੋਰਟ ਵਿਖਾ ਕੇ ਜਾ ਸਕਣਗੇ। ਇਸ ਲਈ ਹਾਲੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਬਿਨਾ ਪਾਸਪੋਰਟ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ–ਦੀਦਾਰ ਕਰਨ ਵਾਲੀ ਗੱਲ ਪੂਰੀ ਨਹੀਂ ਹੋਈ।

Real Estate