ਵੱਡੀ ਗਿਣਤੀ ਸੰਗਤ ਨੇ ਗੁਰੂ ਨਾਨਕ ਦਰਬਾਰ ਵੱਲ ਵਹੀਰਾਂ ਘੱਤੀਆਂ

874

ਸੁਲਤਾਨਪੁਰ ਲੋਧੀ /ਕਪੂਰਥਲਾ, 8 ਨਵੰਬਰ (ਕੌੜਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮ¤ਦੇਨਜ਼ਰ ਪੰਜਾਬ ਸਰਕਾਰ ਵੱਲੋਂ ਪਵਿੱਤਰ ਨਗਰੀ ਸੁਤਲਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ ਸਮਾਗਮ ਦੌਰਾਨ ਮੁ¤ਖ ਪੰਡਾਲ ਗੁਰੂ ਨਾਨਕ ਦਰਬਾਰ ਵਿੱਚ ਅੱਜ ਚੌਥੇ ਦਿਨ ਵੀ ਉਘੇ ਕੀਰਤਨਕਾਰਾਂ, ਕਥਾਕਾਰਾਂ ਤੇ ਢਾਡੀ ਜਥਿਆਂ ਨੇ ਗੁਰਮਤਿ ਸੰਗੀਤ ਰਾਹੀਂ ਸੰਗਤ ਨੂੰ ਗੁਰ ਇਤਿਹਾਸ ਤੋਂ ਜ੍ਯਾਣੂ ਕਰਾਇਆ। ਮੁੱਖ ਪੰਡਾਲ ਵਿਚ ਲਗਾਤਾਰ ਚੱਲ ਰਹੇ ਗੁਰਮਤਿ ਸੰਗੀਤ ਦੇ ਮੱਦੇਨਜ਼ਰ ਵੱਡੀ ਗਿਣਤੀ ਸੰਗਤ ਮੁੱਖ ਪੰਡਾਲ ਗੁਰੂ ਨਾਨਕ ਦਰਬਾਰ ਵਿਖੇ ਵਹੀਰਾਂ ਘੱਤ ਰਹੀ ਹੈ ਅਤੇ ਜਿਵੇਂ ਜਿਵੇਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲਾ ਦਿਨ (12 ਨਵੰਬਰ) ਨੇੜੇ ਆ ਰਿਹਾ ਹੈ, ਸੰਗਤ ਦੀ ਆਮਦ ਵਧਦੀ ਜਾ ਰਹੀ ਹੈ। ਇਸ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ੍ਰੀ ਬਲਬੀਰ ਸਿੰਘ ਸਿ¤ਧੂ ਅਤੇ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਨੇ ਵੀ ਨਿਮਾਣੇ ਸ਼ਰਧਾਲੂ ਵਜੋਂ ਮੁਖ ਪੰਡਾਲ ‘ਚ ਹਾਜ਼ਰੀ ਲਵਾਈ।
ਅੱਜ ਲਗਾਤਾਰ ਚੌਥੇ ਦਿਨ ਮੁ¤ਖ ਪੰਡਾਲ ਗੁਰੂ ਨਾਨਕ ਦਰਬਾਰ ਵਿਚ ਕੀਰਤਨੀ ਜਥਿਆਂ, ਕਥਾਕਾਰਾਂ ਤੇ ਢਾਡੀ ਜਥਿਆਂ ਨੇ ਰੂਹਾਨੀ ਗੁਰਮਤਿ ਸੰਗੀਤ ਰਾਹੀਂ ਸਮਾਂ ਬੰਨ੍ਹਿਆਂ। ਇਸ ਮੌਕੇ ਭਾਈ ਹਰਬੰਸ ਸਿੰਘ ਨਾਮਧਾਰੀ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਦਾ ਜੱਸ ਸਰਵਣ ਕਰਵਾਇਆ, ਜਿਸ ਮਗਰੋਂ ਭਾਈ ਸਵਿੰਦਰ ਸਿੰਘ ਨੇ ਕੀਰਤਨ ਰਾਹੀਂ ਹਾਜ਼ਰੀ ਲਵਾਈ। ਭਾਈ ਦਵਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਮੁੱਖ ਪੰਡਾਲ ਵਿੱਚ ਹਾਜ਼ਰੀ ਭਰਨ ਪੁ¤ਜੀ ਵ¤ਡੀ ਗਿਣਤੀ ਸੰਗਤ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾ ਕੇ ਸ਼ਬਦ ਗੁਰੂ ਨਾਲ ਜੋੜਿਆ ਤੇ ਭਾਈ ਅਮਰਜੀਤ ਸਿੰਘ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਇਸ ਉਪਰੰਤ ਭਾਈ ਜਸਪਾਲ ਸਿੰਘ ਦੇ ਜਥੇ ਨੇ ਬਾਬਾ ਨਾਨਕ ਦੇ ਜੀਵਨ ਬਿਰਤਾਂਤ ਨੂੰ ਢਾਡੀ ਵਾਰਾਂ ਰਾਹੀਂ ਪੇਸ਼ ਕੀਤਾ ਅਤੇ ਭਾਈ ਹਰਪ੍ਰੀਤ ਸਿੰਘ ਦੇ ਜਥੇ ਨੇ ਵੀ ਕਵੀਸ਼ਰੀ ਵਾਰਾਂ ਰਾਹੀਂ ਸੰਗਤਾਂ ਨਾਲ ਸਾਂਝ ਪਾਈ। ਸ੍ਰੀ ਭੈਣੀ ਸਾਹਿਬ ਤੋਂ ਆਏ ਬੱਚਿਆਂ ਦੇ ਕੀਰਤਨੀ ਜਥੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ। ਅਲੰਕਾਰ ਸਿੰਘ ਨੇ ਰਾਗਬੱਧ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕਰ ਦਿੱਤਾ, ਜਦਕਿ ਕਥਾਵਾਚਕ ਜਸਵਿੰਦਰ ਸਿੰਘ ਨੇ ਕਥਾ ਵਿਚਾਰ ਨਾਲ ਸਮਾਂ ਬੰਨ੍ਹ ਦਿੱਤਾ। ਇਸ ਮੌਕੇ ਮੰਚ ਸੰਚਾਲਨ ਕਰਦਿਆਂ ਭਾਈ ਜਸਵਿੰਦਰ ਸਿੰਘ ਨੇ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਵਡਮੁ¤ਲਾ ਤੇ ਭਾਗਾਂ ਵਾਲਾ ਮੌਕਾ ਦੱਸਦੇ ਹੋਏ ਮੁੱਖ ਪੰਡਾਲ ਵਿਚ ਹਾਜ਼ਰ ਸੰਗਤ ਨੂੰ ਗੁਰੂ ਸਾਹਿਬ ਦੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਉਪਦੇਸ਼ਾਂ ‘ਤੇ ਅਮਲ ਕਰਨ ਦਾ ਸੱਦਾ ਦਿੱਤਾ।

Real Estate