ਮੈ ਅੱਜ ਸਵਰਗ ਹੀ ਵੇਖ ਲਿਆ – ਸਿੱਧੂ

1223

ਪਾਕਿਸਤਾਨ ਵਿਚ ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਸਿਫਤਾਂ ਦੇ ਪੁਲ ਬੰਨ੍ਹੇ ਜਦ ਕਿ ਭਾਰਤੀ ਹਕਮਾਂ ਦੀ ਖੁੱਲ੍ਹ ਕੇ ਨੁਕਤਾਚੀਨੀ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਕਦੇ ਵੀ ਖਾਨ ਸਾਹਿਬ ਦਾ ਦੇਣਾ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਸਿਕੰਦਰ ਨੇ ਡਰਾ ਕੇ ਦੁਨੀਆਂ ਜਿੱਤੀ ਸੀ ਪਰ ਇਮਰਾਨ ਖਾਨ ਸਾਹਿਬ ਤੁਸੀਂ ਪੂਰੀ ਦੁਨੀਆਂ ਦੇ ਦਿਲ ਜਿੱਤੇ ਹਨ। ਇਸੇ ਦੌਰਾਨ ਸਿੱਧੂ ਨੇ ਕਿਹਾ ਮੈਂ ਲਾਂਘਾ ਖੋਲ੍ਹਣ ‘ਤੇ ਪ੍ਰਧਾਨ ਮੰਤਰੀ ਮੋਦੀ ਨੂੰ ‘ਮੁੰਨਾ ਭਾਈ ਵਾਲੀ ਜੱਫੀ’ ਭੇਜ ਰਿਹਾ ਹਾਂ। ਉਨ੍ਹਾਂ ਕਿਹਾ ਮੈ ਬਾਬੇ ਨਾਨਕ ਦੇ ਦੇ ਘਰ ਦਾ ਕੂਕਰ ਹਾਂ, ਬਾਬੇ ਨਾਨਕ ਦੇ ਲਾਂਘੇ ਨੂੰ ਜੀਹਨੇ ਹੁਲਾਰਾ ਦਿੱਤਾ ਉਹ ਲੱਖ ਦਾ, ਜੀਹਨੇ ਅੜਿੱਕਾ ਪਾਇਆ ਉਹ ਕੱਖ ਦਾ ਵੀ ਨਹੀਂ । ਉਨ੍ਹਾਂ ਕਿਹਾ ਮੈ ਅੱਜ ਸਵਰਗ ਹੀ ਵੇਖ ਲਿਆ ਹੈ , 72 ਸਾਲਾਂ ਤੋਂ ਸਿੱਖਾਂ ਦੀ ਕਿਸੇ ਨੇ ਨਹੀਂ ਸੁਣੀ ।

Real Estate