ਭਾਰੀ ਬਾਰਸ਼ ਤੋਂ ਬਾਅਦ ਸੁਲਤਾਨਪੁਰ ਲੋਧੀ ਵਿੱਚ ਕੁਝ ਹੀ ਘੰਟਿਆਂ ਮਗਰੋਂ ਹਾਲਾਤ ਆਮ ਵਰਗੇ

378

ਜ਼ਿਲਾ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਨਾਲ ਇਤਿਹਾਸਕ ਸ਼ਹਿਰ 12 ਘੰਟਿਆਂ ਅੰਦਰ ਹੀ ਸ਼ਰਧਾਲੂਆਂ ਦੇ ਸਵਾਗਤ ਲਈ ਮੁੜ ਤਿਆਰ
ਸੁਲਤਾਨਪੁਰ ਲੋਧੀ /ਕਪੂਰਥਲਾ, 8 ਨਵੰਬਰ ( (ਕੌੜਾ)-ਸੁਲਤਾਨਪੁਰ ਲੋਧੀ ਵਿ¤ਚ 550 ਸਾਲਾ ਪ੍ਰਕਾਸ਼ ਪੁਰਬ ਦੇ ਜਸ਼ਨਾਂ ਨੂੰ ਸੁਚਾਰੂ ਤਰੀਕੇ ਨਾਲ ਕਰਵਾੳਣ ਲਈ ਜ਼ਿਲਾ ਪ੍ਰਸ਼ਾਨ ਵ¤ਲੋਂ ਆਪਣੀ ਸਾਰੀ ਤਾਕਤ ਲਗਾ ਦੇਣ ਕਾਰਨ ਭਾਰੀ ਬਾਰਸ਼ ਤੋਂ 12 ਘੰਟਿਆਂ ਵਿਚਕਾਰ ਹੀ ਇਸ ਇਤਿਹਾਸਕ ਸ਼ਹਿਰ ਵਿਚ ਹਾਲਾਤ ਆਮ ਵਰਗੇ ਹੋ ਗਏ। ਵੀਰਵਾਰ ਨੂੰ ਸੁਲਤਾਨਪੁਰ ਲੋਧੀ ਵਿੱਚ ਬਾਰਸ਼ ਸ਼ੁਰੂ ਹੁੰਦੇ ਸਾਰ ਡਿਪਟੀ ਕਮਿਸ਼ਨਰ ਸ੍ਰੀ ਡੀ।ਪੀ।ਐਸ। ਖਰਬੰਦਾ ਦੀ ਅਗਵਾਈ ਵਿੱਚ ਜ਼ਿਲਾ ਪ੍ਰਸ਼ਾਸਨ ਨੇ ਕਿਸੇ ਵੀ ਅਸੁਖਾਵੀਂ ਘਟਨਾ ਨਾਲ ਨਜਿ¤ਠਣ ਲਈ ਬਣਾਈ ਆਪਣੀ ਯੋਜਨਾ ਨੂੰ ਪੂਰੀ ਤਰਾਂ ਜ਼ਮੀਨ ਉਤੇ ਉਤਾਰ ਦਿ¤ਤਾ। ਇਸ ਤਹਿਤ ਪੁਲੀਸ, ਸਥਾਨਕ ਪ੍ਰਸ਼ਾਸਨ, ਰੋਡਵੇਜ਼, ਪੀ।ਐਸ।ਪੀ।ਸੀ।ਐਲ।, ਸਿਹਤ, ਜਲ ਸਪਲਾਈ ਅਤੇ ਹੋਰ ਵ¤ਖ ਵ¤ਖ ਵਿਭਾਗਾਂ ਦੇ ਤਕਰੀਬਨ ਇਕ ਹਜ਼ਾਰ ਜਵਾਨਾਂ ਨੂੰ ਕਿਸੇ ਵੀ ਸਥਿਤੀ ਨਾਲ ਨਜਿ¤ਠਣ ਲਈ ਲਾਇਆ ਗਿਆ ਸੀ, ਜਿਸ ਦੇ ਨਤੀਜੇ ਵਜੋਂ ਇੰਨੀ ਭਾਰੀ ਬਾਰਸ਼ ਹੋਣ ਕਾਰਨ ਵੀ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ।
ਰੋਜ਼ਾਨਾ ਤੜਕੇ ਤਿੰਨ ਵਜੇ ਤੱਕ ਫੀਲਡ ਵਿੱਚ ਰਹਿ ਕੇ ਸਾਰੇ ਕੰਮਾਂ ਦੀ ਨਿਗਰਾਨੀ ਕਰ ਰਹੇ ਡਿਪਟੀ ਕਮਿਸ਼ਨਰ ਸ੍ਰੀ ਖਰਬੰਦਾ ਦੀ ਅਗਵਾਈ ਵਿ¤ਚ ਜ਼ਿਲਾ ਪ੍ਰਸ਼ਾਸਨ ਨੇ ਇਸ ਇਤਿਹਾਸਕ ਸ਼ਹਿਰ ਵਿੱਚ ਸ਼ਰਧਾਲੂਆਂ ਲਈ ਘ¤ਟ ਘ¤ਟ ਤੋਂ ਅਸੁਵਿਧਾ ਯਕੀਨੀ ਬਣਾਉਣ ਵਿ¤ਚ ਕੋਈ ਕਸਰ ਬਾਕੀ ਨਹੀਂ ਛੱਡੀ। ਪਿੰਡ ਮਾਛੀਜੋਆ, ਤਰਫ਼ ਬਹਿਬਲ ਬਹਾਦਰ (ਲੋਹੀਆਂ ਸੜਕ ਉਤੇ) ਅਤੇ ਰਣਧੀਰਪੁਰ ਵਿ¤ਚ ਗੁਰੂ ਨਾਨਕ ਨਗਰ 1, ਗੁਰੂ ਨਾਨਕ ਨਗਰ 2 ਅਤੇ ਗੁਰੂ ਨਾਨਕ ਨਗਰ 3 ਦੇ ਨਾਮ ਉਤੇ ਬਣੇ ਟੈਂਟ ਸਿਟੀਆਂ ਦਾ ਸ੍ਰੀ ਖਰਬੰਦਾ ਨੇ ਖ਼ੁਦ ਦੌਰਾ ਕੀਤਾ। ੳਨਾਂ ਅਧਿਕਾਰੀਆਂ ਨੂੰ ਪੂਰੀ ਤਨਦੇਹੀ ਤੇ ਜੋਸ਼ ਨਾਲ ਕੰਮ ਕਰਨ ਦੀ ਅਪੀਲ ਕੀਤੀ ਤਾਂ ਕਿ ਇਨਾਂ ਟੈਂਟ ਸਿਟੀਆਂ ਵਿ¤ਚ ਰਹਿ ਰਹੇ ਸ਼ਰਧਾਲੂਆਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਸਰਕਾਰੀ ਮਸ਼ੀਨਰੀ ਦੀਆਂ ਇਨਾਂ ਕੋਸ਼ਿਸ਼ਾਂ ਨਾਲ ਹੀ ਸਵੇਰ ਤ¤ਕ ਹੀ ਟੈਂਟ ਸਿਟੀਆਂ ਅਤੇ ਇਸ ਸ਼ਹਿਰ ਵਿੱਚ ਪੂਰੀ ਤਰਾਂ ਸਫ਼ਾਈ ਹੋ ਗਈ ਅਤੇ ਇਹ ਸ਼ਹਿਰ ਅਕੀਦਤ ਭੇਟ ਕਰਨ ਆਉਣ ਵਾਲੇ ਸ਼ਰਧਾਲੂਆਂ ਦੇ ਸਵਾਗਤ ਲਈ ਮੁੜ ਤਿਆਰ ਹੋ ਗਿਆ। ਇਸੇ ਤਰਾਂ ਸੜਕਾਂ ਉਤੇ ਜਮਾਂ ਹੋਈ ਗਾਦ ਅਤੇ ਕੂੜੇ ਨੂੰ ਵੀ ਜਲਦੀ ਹਟਾ ਦਿ¤ਤਾ ਗਿਆ ਤਾਂ ਕਿ ਸ਼ਰਧਾਲੂਆਂ ਨੂੰ ਕਿਸੇ ਦਿ¤ਕਤ ਦਾ ਸਾਹਮਣਾ ਨਾ ਕਰਨਾ ਪਵੇ। ਅੱਧੀ ਰਾਤ ਤੋਂ ਬਾਅਦ ਪਾਣੀ ਤੇ ਬਿਜਲੀ ਦੀ ਸਪਲਾਈ ਵੀ ਨਿਰਵਿਘਨ ਸ਼ੁਰੂ ਕਰ ਦਿ¤ਤੀ ਗਈ ਤਾਂ ਕਿ ਸ਼ਰਧਾਲੂਆਂ ਨੂੰ ਔਖ ਦਾ ਸਾਹਮਣਾ ਨਾ ਹੋਵੇ। ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਡੀ।ਪੀ।ਐਸ। ਖਰਬੰਦਾ ਨੇ ਕਿਹਾ ਕਿ ਮੌਸਮ ਦੀ ਖਰਾਬੀ ਨੂੰ ਰੋਕਣਾ ਕਿਸੇ ਦੇ ਹੱਥ ਵੱਸ ਨਹੀਂ ਹੈ ਪਰ ਪ੍ਰਸ਼ਾਸਨ ਵ¤ਲੋਂ ਬਾਰੀਕਬੀਨੀ ਨਾਲ ਬਣਾਈ ਭਵਿੱਖਮੁਖੀ ਯੋਜਨਾ ਕਾਰਨ ਅਸੀਂ ਇਸ ਮੁਸ਼ਕਲ ਵਿ¤ਚੋਂ ਨਿਕਲਣ ਵਿੱਚ ਕਾਮਯਾਬ ਹੋ ਸਕੇ। ਉਨਾਂ ਕਿਹਾ ਕਿ ਪਰਮਾਤਮਾ ਦੀ ਅਪਾਰ ਕਿਰਪਾ ਸਦਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿ¤ਚ ਪੰਜਾਬ ਸਰਕਾਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਅਨੂਠੇ ਤਰੀਕੇ ਨਾਲ ਮਨਾਉਣ ਲਈ ਵਚਨਬੱਧ ਹੈ।

Real Estate