ਭਾਰਤ ਦੇ ਸਭ ਤੋਂ ਵੱਡੇ ਕੇਸ ਤੇ ਸੁਪਰੀਮ ਕੋਰਟ ਦਾ ਆਇਆ ਫੈਸਲਾ

2175

ਵਿਵਾਦਿਤ ਥਾਂ ਤੇ ਮੰਦਰ ਬਣੇਗਾ ਤੇ ਮਸਜਿਦ ਲਈ ਕਿਸੇ ਦੂਜੀ ਥਾਂ 5 ਏਕੜ ਜਮੀਨ ਮਿਲੇਗੀ
ਪਰਮਿੰਦਰ ਸਿੰਘ ਸਿੱਧੂ –
ਅਯੁੱਧਿਆ ਵਿਵਾਦ ਤੇ ਭਾਰਤੀ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਹੈ । ਵਿਵਾਦਿਤ ਢਾਂਚੇ ਦੀ ਥਾਂ ਹਿੰਦੂ ਪੱਖ ਨੂੰ ਦੇ ਦਿਤੀ ਗਈ ਹੈ , ਮਸਜਿਦ ਬਣਾਉਣ ਲਈ ਅਯੁੱਧਿਆ ਵਿੱਚ ਹੀ 5 ਏਕੜ ਥਾਂ ਕਿਸੇ ਹੋਰ ਥਾਂ ਤੇ ਦਿੱਤੀ ਜਾਵੇਗੀ । ਮੰਦਰ ਲਈ ਟਰੱਸਟ ਬਣਾਇਆ ਜਾਵੇਗਾ । ਅਦਾਲਤ ਨੇ ਏ ਐੱਸ ਆਈ ਦੀ ਰਿਪੋਰਟ ਦਾ ਫੈਸਲੇ ਵਿੱਚ ਜਿਕਰ ਕੀਤਾ ਗਿਆ ਹੈ । ਅਦਾਲਤ ਨੇ ਕਿਹਾ ਹੈ ਕਿ ਬਾਬਰੀ ਮਸਜਿਦ ਖਾਲੀ ਜਗ੍ਹਾ ਤੇ ਨਹੀਂ ਬਣਾਈ ਸੀ , ਉਸ ਥਾਂ ਤੇ ਮੰਦਰ ਸੀ । ਅਦਾਲਤ ਨੇ ਏ ਐੱਸ ਆਈ ਦੀ ਰਿਪੋਰਟ ਦਾ ਫੈਸਲੇ ਵਿੱਚ ਜਿਕਰ ਕੀਤਾ ਗਿਆ ਹੈ । ਅਦਾਲਤ ਨੇ ਕਿਹਾ ਹੈ ਕਿ ਹਿੰਦੂ ਰਾਮ ਦੇ ਜਨਮ ਸਥਾਨ ਨੂੰ ਅਯੁੱਧਿਆ ਮੰਨਦੇ ਹਨ । ਏ ਐੱਸ ਆਈ ਨੇ ਆਪਣੀ ਰਿਪੋਰਟ ਵਿੱਚ ਉਸ ਥਾਂ ਮੰਦਰ ਹੋਣ ਦੀ ਪੁਸ਼ਟੀ ਕੀਤੀ ਹੈ , ਪਰ ਵਿਭਾਗ ਇਹ ਸ਼ਪੱਸਟ ਨਹੀਂ ਕਰ ਸਕਿਆ ਕਿ ਮੰਦਰ ਨੂੰ ਤੋੜ ਕੇ ਮਸਜਿਦ ਬਣਾਈ ਗਈ ਸੀ ਤੇ ਕਦੋਂ ਬਣਾਈ ਗਈ ਸੀ । ਇਹ ਵੀ ਕੋਈ ਸਪੱਸ਼ਟ ਨਹੀਂ ਸਕਿਆ ਕਿ ਮਸਜਿਦ ਕਿਸ ਨੇ ਬਣਾਈ ਸੀ । ਮੁਸਲਿਮ ਭਾਈਚਾਰੇ ਨੂੰ ਮਸਜਿਦ ਬਣਾਉਣ ਲਈ ਦੂਜੀ ਥਾਂ ਜਮੀਨ ਦੇਣ ਦੇ ਅਦਾਲਤ ਨੇ ਹੁਕਮ ਦਿੱਤੇ ਹਨ। ਮਸਜਿਦ ਬਣਾਉਣ ਲਈ 5 ਏਕੜ ਥਾਂ ਦੇਣ ਤੇ ਕੇਂਦਰ ਸਰਕਾਰ ਨੂੰ ਅਦਾਲਤ ਨੇ 3 ਮਹੀਨੇ ‘ਚ ਯੋਜਨਾ ਤਿਆਰ ਕਰਨ ਦਾ ਸਮਾਂ ਦਿੱਤਾ ਹੈ । ਅਦਾਲਤ ਨੇ ਕਿਹਾ ਹੈ ਕਿ ਫੈਸਲਾ ਕਿਸੇ ਵੀ ਧਾਰਮਿਕ ਭਾਵਨਾ ਤੇ ਨਹੀਂ ਦਿੱਤਾ ਗਿਆ ਹੈ ਪੁਰਾਤਣ ਵਿਭਾਗਾਂ ਤੇ ਹੋਰ ਜਾਂਚ ਮਗਰੋਂ ਹੀ ਫੈਸਲਾ ਦਿੱਤਾ ਗਿਆ ਹੈ ।

Real Estate