ਜਥੇ ਨੂੰ ਲੈਣ ਟਰਮੀਨਲ ਤੱਕ ਲੈਣ ਆਏ ਇਮਰਾਨ ਖਾਨ

1149

ਭਾਰਤ ਦੇ ਪਹਿਲੇ ਜੱਥੇ ਦਾ ਪਾਕਿਸਤਾਨ ਪਹੁੰਚਣ ਤੇ ਸਵਾਗਤ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੀਤਾ। ਇਮਰਾਨ ਖਾਨ ਜਥੇ ਨੂੰ ਲੈਣ ਟਰਮੀਨਲ ਤੱਕ ਪਹੁੰਚੇ । ਇਮਰਾਨ ਨੇ ਪਹਿਲਾਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ। ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਨਜ਼ਰ ਆਏ। ਇਸ ਦੇ ਨਾਲ ਹੀ ਇੱਕ ਵਾਰ ਫੇਰ ਇਮਰਾਨ ਨੇ ਆਪਣੇ ਯਾਰ ਨਵਜੋਤ ਸਿੰਘ ਸਿੱਧੂ ਨੂੰ ਜੱਫੀ ਪਾਈ। ਦੱਸ ਦਈਏ ਕਿ ਸਿੱਧੂ ਅਤੇ ਡਾ। ਮਨਮੋਹਨ ਸਿੰਘ ਦੋ ਅਜਿਹੀਆਂ ਸਖ਼ਸ਼ੀਅਤਾਂ ਸੀ ਜਿਨ੍ਹਾਂ ਨੂੰ ਇਮਰਾਨ ਸਰਕਾਰ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ ‘ਚ ਸ਼ਾਮਲ ਹੋਣ ਦਾ ਖਾਸ ਸੱਦਾ ਦਿੱਤਾ ਸੀ।

Real Estate