ਹਨੀਪ੍ਰੀਤ ਨੂੰ ਵੇਖਣ ਲਈ ਸੈਂਕੜੈ ਡੇਰਾ ਪੈਰੋਕਾਰ ਪਹੁੰਚੇ ਸਿਰਸਾ

944

ਜ਼ਮਾਨਤ ’ਤੇ ਰਿਹਾਈ ਤੋਂ ਬਾਅਦ ਹਨੀਪ੍ਰੀਤ ਦੇ ਸਿਰਸਾ ਪੁੱਜਣ ’ਤੇ ਡੇਰਾ ਸਿਰਸਾ ‘ਚ ਸੈਂਕੜੇ ਪੈਰੋਕਾਰਾਂ ਨੇ ਸੁਆਗਤ ਕਰਨ ਲਈ ਪਹੁੰਚ ਗਏ। ਲੋਕ ਦੂਰੋਂ–ਦੂਰੋਂ ਵੀ ਹਨੀਪ੍ਰੀਤ ਇੰਸਾਂ ਨੂੰ ਮਿਲਣ ਤੇ ਉਸ ਵੇਖਣ ਲਈ ਪੁੱਜੇ ਹੋਏ ਸਨ। ਹਨੀਪ੍ਰੀਤ ਇੰਸਾਂ ਨੇ ਆਪਣੀ ਜ਼ਮਾਨਤ ਲਈ ਅਰਜ਼ੀ ਪੰਚਕੂਲਾ ਦੀ ਇੱਕ ਅਦਾਲਤ ’ਚ ਦਾਖ਼ਲ ਕੀਤੀ ਸੀ। ਇੱਥੇ ਵਰਨਣਯੋਗ ਹੈ ਕਿ ਬੀਤੇ ਦਿਨੀਂ ਹਨੀਪ੍ਰੀਤ ਤੇ 39 ਹੋਰਨਾਂ ਵਿਰੁੱਧ ਪਹਿਲਾਂ ਲੱਗੇ ਰਾਜ–ਧਰੋਹ ਦੇ ਦੋਸ਼ ਵਾਪਸ ਲੈ ਲਏ ਗਏ ਸਨ। ਮਾਮਲਾ 25 ਅਗਸਤ, 2017 ਦਾ ਹੈ, ਜਦੋਂ ਗੁਰਮੀਤ ਰਾਮ ਰਹੀਮ ਨੂੰ ਅਦਾਲਤ ਨੇ 2002 ਦੇ ਬਲਾਤਕਾਰ ਦੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਆਪਣੇ ’ਤੇ ਲੱਗਾ ਰਾਜ–ਧਰੋਹ ਦਾ ਦੋਸ਼ ਹਟਣ ਤੋਂ ਬਾਅਦ ਹਨੀਪ੍ਰੀਤ ਨੇ ਕੱਲ੍ਹ ਬੁੱਧਵਾਰ ਨੂੰ ਆਪਣੀ ਪੱਕੀ (ਰੈਗੂਲਰ) ਜ਼ਮਾਨਤ ਲਈ ਅਰਜ਼ੀ ਦਾਖ਼ਲ ਕੀਤੀ ਸੀ।

Real Estate