ਸਿੱਧੂ ਨੂੰ ਜਥੇ ਤੋਂ ਅਲੱਗ ਪਾਕਿਸਤਾਨ ਜਾਣ ਦੀ ਆਗਿਆ ਮਿਲਣ ਦੀਆਂ ਸੰਭਾਵਨਾਵਾਂ ਘੱਟ

621

ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਜਾਣ ਲਈ ਬੀਤੇ ਬੁੱਧਵਾਰ ਤੇ ਸਨਿੱਚਰਵਾਰ ਨੂੰ ਦੋ ਵਾਰ ਆਪਣੀ ਅਰਜ਼ੀ ਵਿਦੇਸ਼ ਮੰਤਰਾਲੇ ਨੂੰ ਭੇਜ ਚੁੱਕੇ ਹਨ। ਜਿਸ ਤੋਂ ਬਾਅਦ ਹੁਣ ਸਿੱਧੂ ਨੂੰ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਲਈ ਪਾਕਿਸਤਾਨ ਜਾਣ ਦੀ ਸਿਆਸੀ ਮਨਜ਼ੂਰੀ ਮਿਲਣ ਦੀ ਸੰਭਾਵਨਾ ਘੱਟ ਲਗਦੀ ਹੈ। ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਪਿਛਲੇ ਵਰ੍ਹੇ ਭਾਰਤ ਦੇ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ ਇੱਕ ਵਾਰ ਫਿਰ ਦੁਹਰਾਈ ਸੀ ਜਦੋਂ ਉਨ੍ਹਾਂ ਦੇ ਦੋਸਤ ਇਮਰਾਨ ਖ਼ਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਸਨ।
ਸਿੱਧੂ ਨੂੰ ਹੀ ਨਹੀਂ, ਕਿਸੇ ਵੀ ਹੋਰ ਅਹਿਮ ਸ਼ਖ਼ਸੀਅਤ ਲਈ ਉਸ ਹਾਲਤ ਵਿੱਚ ਵਿਦੇਸ਼ ਜਾਣ ਵਾਸਤੇ ਸਿਆਸੀ ਮਨਜ਼ੂਰੀ ਲੈਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ, ਜੇ ਉਹ 9 ਨਵੰਬਰ ਨੂੰ ਸਿਰਫ਼ ਇੱਕ ਆਮ ਸ਼਼ਰਧਾਲੂ ਵਜੋਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਚਾਹੁੰਦੇ ਹਨ। ਪਰ 9 ਨਵੰਬਰ ਤੋਂ ਬਾਅਦ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਯਾਤਰਾ ਕਰਨ ਵਾਲੇ ਕਿਸੇ ਵੀ ਅਹਿਮ ਸ਼ਖ਼ਸੀਅਤ ਨੂੰ ਲਾਜ਼ਮੀ ਤੌਰ ’ਤੇ ਸਿਆਸੀ ਮਨਜ਼ੂਰੀ ਲੈਣੀ ਹੋਵੇਗੀ। ਖ਼ਬਰਾਂ ਅਨੁਸਾਰ ਸਿੱਧੂ ਨੂੰ 9 ਨਵੰਬਰ ਨੂੰ ਪਾਕਿਸਤਾਨ ’ਚ ਹੋਣ ਵਾਲੇ ਉਦਘਾਟਨ ਸਮਾਰੋਹ ਲਈ ਸਿਆਸੀ ਮਨਜ਼ੂਰੀ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ।ਸਿੱਧੂ ਨੂੰ ਸਿਰਫ ਜਥੇ ਨਾਲ ਕਰਤਾਰਪੁਰ ਜਾਣ ਦੀ ਆਗਿਆ ਮਿਲ ਸਕਦੀ ਹੈ । ਸਿੱਧੂ ਨੇ ਜਥੇ ਨਾਲੋਂ ਅਲੱਗ ਸਵੇਰੇ 9 ਵਜੇ ਦੇ ਕਰੀਬ ਹੀ ਕਰਤਾਰਪੁਰ ਜਾਣ ਲਈ ਅਰਜੀ ਦਿੱਤੀ ਹੋਈ ਹੈ ।

Real Estate